ਕੰਮ ਠੱਪ ਹੋਣ ਕਾਰਨ, ਸਬਜੀ ਵੇਚਣ ਲਈ ਮਜ਼ਬੂਰ ਹੋਈ ਇਹ ਗਾਇਕ ਜੋੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ ਚ ਹਰ ਪਾਸੇ ਕੰਮਕਾਰ ਬੰਦ ਹੋਣ ਕਾਰਨ ਲੋਕਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ।

Photo

ਅਮ੍ਰਿੰਤਸਰ : ਕਰੋਨਾ ਵਾਇਰਸ ਕਰਕੇ ਲੱਗੇ ਲੌਕਡਾਊਨ ਚ ਹਰ ਪਾਸੇ ਕੰਮਕਾਰ ਬੰਦ ਹੋਣ ਕਾਰਨ ਲੋਕਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਅਜਿਹੇ ਵਿਚ ਲੋਕਾਂ ਵੱਲੋਂ ਦੋ ਵਕਤ ਦੀ ਰੋਟੀ ਖਾਣ ਲਈ ਤਰ੍ਹਾਂ-ਤਰ੍ਹਾਂ ਦੇ ਹੀਲੇ-ਵਸੀਲੇ ਕੀਤੇ ਜਾ ਰਹੀ ਹਨ। ਅਜਿਹਾ ਹੀ ਇਕ ਮਾਮਲਾ ਅਮ੍ਰਿੰਤਸਰ ਤੋਂ ਵੀ ਸਾਹਮਣੇ ਆਇਆ ਹੈ ਜਿੱਥੇ ਇਕ ਗਾਇਕ ਜੋੜੀ ਲੌਕਡਾਊਨ ਚ ਪਈ ਮਾਰ ਕਾਰਨ ਸਬਜ਼ੀ ਵੇਚਣ ਲਈ ਮਜ਼ਬੂਰ ਹੋ ਗਈ ਹੈ।

ਦਰਅਸਲ ਪਹਿਲਾਂ ਇਸ ਜੋੜੀ ਵੱਲੋਂ ਮੇਲਿਆਂ, ਵਿਆਹਾਂ ਆਦਿ ਤੇ ਗਾ ਕੇ ਆਪਣੀ ਰੋਜ਼ੀ-ਰੋਟੀ ਚਲਾਈ ਜਾਂਦੀ ਸੀ, ਪਰ ਕਰੋਨਾ ਕਰਕੇ ਲੱਗੇ ਲੌਕਡਾਊਨ ਵਿਚ ਉਨ੍ਹਾਂ ਦੀ ਰੋਟੀ ਦਾ ਇਹ ਵਸੀਲਾ ਵੀ  ਰੁਕ ਗਿਆ। ਜਿਸ ਤੋਂ ਬਾਅਦ ਇਹ ਗਾਇਕ ਜੋੜਾ ਜੀਤ ਕੋਟਲੀ ਅਤੇ ਪ੍ਰੀਤ ਕੋਟਲੀ ਹੁਣ ਸਬਜ਼ੀ ਵੇਚ  ਰਹੇ ਹਨ। ਦੱਸ ਦੱਈਏ ਕਿ ਪਹਿਲਾਂ ਵੀ ਇਸ ਜੋੜੀ ਦੇ ਕਾਫੀ ਗਾਣੇ ਆ ਚੁੱਕੇ ਹਨ

ਅਤੇ ਹੁਣ ਲੌਕਡਾਊਨ ਵਿਚ ਭਾਰਤ ਅਤੇ ਚੀਨ ਵਿਚਾਲੇ ਹੋਈ ਝੜਪ ਤੇ ਵੀ ਇਨ੍ਹਾਂ ਵੱਲੋਂ ਗਾਣਾ ਗਾਇਆ ਗਿਆ ਸੀ। ਉਧਰ ਪ੍ਰੀਤ ਕੋਟਲੀ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਭਲੇ ਹੀ ਲੋਕ ਸਾਨੂੰ ਸਾਡੀ ਗਾਇਕੀ ਦੇ ਤੌਰ ਤੇ ਜਾਣਦੇ ਹਨ, ਪਰ ਹੁਣ ਕੰਮ-ਕਾਰ ਠੱਪ ਹੋਣ ਕਰਕੇ ਸਾਨੂੰ ਮਜ਼ਬੂਰੀ ਵਿਚ ਸਬਜ਼ੀ ਵੇਚਣੀ ਪੈ ਰਹੀ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।