ਦੇਸ਼ ਦਾ PM ਬਦਲ ਦਿਓ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ- Gurnam Charuni
Gurnam Charuni ਹਜ਼ਾਰਾਂ ਗੱਡੀਆਂ ਦੇ ਕਾਫ਼ਲੇ ਨਾਲ ਦਿੱਲੀ ਹੋਏ ਰਵਾਨਾ
ਮੁਹਾਲੀ : ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਸੱਤ ਮਹੀਨੇ ਹੋ ਗਏ ਹਨ। ਇਸ ਦੌਰਾਨ ਚਾਰ ਸੌ ਤੋਂ ਵੱਧ ਕਿਸਾਨ ਸ਼ਹੀਦੀ ਹੋ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ।
ਪਰ ਕਿਸਾਨਾਂ ਦੇ ਹੌਸਲੇ ਵੀ ਬੁਲੰਦ ਹਨ, ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨ੍ਹਾਂ ਆਪਸ ਆਪਣੇ ਪਿੰਡਾਂ ਨੂੰ ਪਰਤਣ ਵਾਲੇ ਨਹੀਂ ਹਨ। ਦਿੱਲੀ ਬਾਰਡਰ ਤੇ ਬੈਠੇ ਕਿਸਾਨਾਂ ਦਾ ਹੌਸਲਾ ਵਧਾਉਣ ਅਤੇ ਕਿਸਾਨੀ ਸੰਘਰਸ਼ ਵਿਚ ਆਪਣਾ ਹਿੱਸਾ ਪਾਉਣ ਲਈ ਵੱਖ- ਵੱਖ ਪਿੰਡਾਂ ਤੋਂ ਕਿਸਾਨਾਂ ਦੇ ਜਥੇ ਦਿੱਲੀ ਰਵਾਨਾ ਹੋ ਰਹੇ ਹਨ।
ਇਸਦੇ ਨਾਲ ਹੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਬੀ ਕੇ ਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਹਜ਼ਾਰਾਂ ਗੱਡੀਆਂ ਦੇ ਕਾਫਲੇ ਨਾਲ ਦਿੱਲੀ ਰਵਾਨਾ ਹੋਏ।
ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਜੋ ਅੱਜ ਦਿੱਲੀ ਜੱਥਾ ਦਵਾਨਾ ਹੋ ਰਿਹਾ ਹੈ ਉਸ ਵਿਚ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਦੇ ਕਿਸਾਨ ਹਨ ਤੇ ਸਰਕਾਰ ਨੂੰ ਵਿਖਾਉਣਾ ਹੈ ਕਿ ਕਿਸਾਨਾਂ ਦੇ ਹੌਸਲੇ ਅਜੇ ਵੀ ਬੁਲੰਦ ਹਨ।
ਕਿਸਾਨਾਂ ਦੀ ਸੰਖਿਆ ਘਟੀ ਨਹੀਂ ਸਗੋਂ ਉਹਨਾਂ ਵਿਚ ਪਹਿਲਾਂ ਨਾਲੋ ਵੀ ਜਿਆਦਾ ਜੋਸ਼ ਹੈ। ਉਹਨਾਂ ਕਿਹਾ ਕਿ ਇਥੋਂ ਜਥਾ ਲੈ ਕੇ ਜਾਣ ਦਾ ਮਤਲਬ ਹੈ ਕਿ ਸ਼ਹਿਰ ਦੇ ਲੋਕ ਵੀ ਉਹਨਾਂ ਨਾਲ ਹੈ ਕਿਉਂਕਿ ਇਹ ਜਨ ਅੰਦੋਲਨ ਹੈ।
ਉਹਨਾਂ ਕਿਹਾ ਕਿ ਗਿਆਰਾਂ ਵਾਰ ਮੀਟਿੰਗਾਂ ਹੋਈਆਂ ਹਨ ਤੇ ਉਹਨਾਂ ਹਰ ਵਾਰ ਮੀਟਿੰਗ ਵਿਚ ਇਹੀ ਪੁੱਛਿਆ ਕਿ ਇਹ ਕਾਨੂੰਨ ਕਿਸ ਪਾਸਿਓ ਕਿਸਾਨਾਂ ਲਈ ਫਾਇਦੇਮੰਦ ਹਨ ਪਰ ਕੇਂਦਰ ਦੀ ਸਰਕਾਰ ਹਜੇ ਤੱਕ ਇਹ ਨਹੀਂ ਦੱਸ ਸਕੀ। ਅਸੀਂ ਮੀਡੀਆ ਦੇ ਮਾਧਿਆਮ ਰਾਹੀਂ ਪੁੱਛ ਲੈਂਦੇ ਹਾਂ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਕਿਵੇਂ ਹਨ। ਇਹਨਾਂ ਕਾਨੂੰਨਾਂ ਦਾ ਨਾਮ ਖੇਤੀ ਕਾਨੂੰਨ ਕਿਉਂ ਰੱਖਿਆ ਗਿਆ?
ਇਹ ਤਾਂ ਖੇਤੀ ਵਪਾਰਕ ਕਾਨੂੰਨ ਹਨ ਉਹ ਵਪਾਰੀਆਂ ਲਈ ਬਣਾਏ ਗਏ ਹਨ। ਉਹਨਾਂ ਕਿਹਾ ਜੇ ਸਰਕਾਰ ਬੈਠ ਕੇ ਨਹੀਂ ਗੱਲ ਕਰਨਾ ਚਾਹੁੰਦੀ ਤਾਂ ਉਹ ਮੀਡੀਆ ਸਾਹਮਣੇ ਆ ਕੇ ਖੁੱਲ੍ਹੇ ਮੰਚ ਤੇ ਆ ਕੇ ਗੱਲ ਕਰ ਲੈਣ ਅਸੀਂ ਸਾਰਿਆਂ ਤਰੀਕਿਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਦਲ ਦੇਵੋਂ ਸਾਰੀ ਸਮੱਸਿਆ ਦੂਰ ਹੋ ਜਾਵੇਗੀ। ਉਹਨਾਂ ਕਿਹਾ ਕਿ ਜੇ ਸਰਕਾਰ ਗੱਲਬਾਤ ਕਰਨ ਲਈ ਬੁਲਾਵੇਗੀ ਤਾਂ ਉਹ ਜ਼ਰੂਰ ਜਾਣਗੇ।