ਰਾਜਾ ਵੜਿੰਗ ਨੇ ਖੋਲ੍ਹੇ ਬਾਦਲ ਪਰਿਵਾਰ ਦੇ ਸਾਰੇ ਭੇਦ, ਲਾਈਵ ਹੋ ਸੁਣਾਈਆਂ ਖ਼ਰੀਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਪਰਿਵਾਰ ਨੇ ਤਾਂ ਕਿਸਾਨ ਨੂੰ ਉਸ ਦਿਨ ਹੀ ਮਾਰ ਦਿੱਤਾ ਸੀ ਜਿਸ ਦਿਨ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਤਿੰਨ ਬਿੱਲਾਂ 'ਤੇ ਦਸਤਖ਼ਤ ਕੀਤੇ ਸੀ। 

Raja Warring, Sukhbir Badal

ਚੰਡੀਗੜ੍ਹ - ਪੰਜਾਬ ਅੰਦਰ ਬਿਜਲੀ ਦਾ ਸੰਕਟ ਹਾਲੇ ਵੀ ਬਰਕਰਾਰ ਹੈ ਕਿਉਂਕਿ ਹਰ ਖੇਤਰ ’ਚ ਬਿਜਲੀ ਦੇ ਕੱਟ ਲੱਗ ਰਹੇ ਹਨ। ਇਸ ਵੇਲੇ ਸੱਭ ਤੋਂ ਵੱਡੀ ਸਮੱਸਿਆ ਬਰਸਾਤ ਨਾ ਹੋਣ ਕਾਰਨ ਹਰ ਖੇਤਰ ’ਚ ਵਧਿਆ ਹੋਇਆ ਲੋਡ ਹੈ। ਇਸ ਵੇਲੇ ਪੰਜਾਬ ਅੰਦਰ ਬਿਜਲੀ ਦੀ ਖਪਤ ਦਾ ਅੰਕੜਾ 12651 ਮੈਗਾਵਾਟ ਹੈ। ਬਿਜਲੀ ਦੇ ਮਾਮਲੇ ’ਚ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ।

ਇਸ ਦੇ ਨਾਲ ਹੀ ਬਿਜਲੀ ਸੰਕਟ ਨੂੰ ਲੈ ਕੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਲੋਕਾਂ ਅਤੇ ਕਿਸਾਨ ਭਰਾਵਾਂ ਤੋਂ ਮੁਆਫ਼ੀ ਮੰਗੀ ਹੈ ਕਿਉਂਕਿ ਕਿਸੇ ਤਕਨੀਕੀ ਖਰਾਬੀ ਕਰ ਕੇ ਘਰਮਲ ਪਲਾਂਟ ਬੰਦ ਹੋ ਗਏ ਹਨ ਜਿਸ ਕਰ ਕੇ ਇਹ ਬਿਜਲੀ ਸੰਕਟ ਪੈਦਾ ਹੋਇਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਸੀ ਕਿ ਇਸ ਤਰ੍ਹਾਂ ਦੀ ਸਮੱਸਿਆ ਵੀ ਆ ਸਕਦੀ ਹੈ ਕਿਉਂਕਿ ਹਰ ਸਾਲ ਬਿਜਲੀ ਦੀ ਡਿਮਾਂਡ ਵਧਦੀ ਹੈ। ਉਹਨਾਂ ਕਿਹਾ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਇਸ ਸੰਕਟ ਨੂੰ ਹੱਲ ਕੀਤਾ ਜਾਵੇ ਅਤੇ ਹਰ ਰੋਜ਼ 25 ਕਰੋੜ ਰੁਪਏ ਦੀ ਬਿਜਲੀ ਖਰੀਦੀ ਜਾ ਰਹੀ ਹੈ।

ਬਿਜਲੀ ਸੰਕਟ ਦੇ ਨਾਲ ਉਹਨਾਂ ਨੇ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਦੇ ਹੋਏ ਮਾਈਨਿੰਗ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਕੱਲ ਬਿਆਸ ਦਰਿਆ ਕੋਲ ਛਾਪੇਮਾਰੀ ਕੀਤੀ ਅਤੇ ਸਵਾਲ ਚੁੱਕਿਆ ਕਿ ਉੱਥੇ ਜੋ ਰੇਤ ਦੀ ਖੱਡ ਬਣੀ ਹੋਈ ਹੈ ਉਹ ਨਾਜ਼ਾਇਜ ਹੈ। ਰਾਜਾ ਵੜਿੰਗ ਨੇ ਕਿਹਾ ਕਿ ਉਹ ਰੇਤ ਦੀ ਖੱਡ ਨਾਜ਼ਾਇਜ਼ ਨਹੀਂ ਸੀ ਬਲਕਿ ਸਰਕਾਰ ਤੋਂ ਮਨਜ਼ੂਰ ਹੋਈ ਸੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਤਾਂ ਪਹਿਲੇ ਦਿਨ ਤੋਂ ਹੀ ਮੰਗ ਕਰ ਰਹੇ ਹਨ ਕਿ ਰੇਤ ਬਹੁਤ ਮਹਿੰਗੀ ਹੈ ਤੇ ਇਹ ਮੁਫ਼ਤ ਕਰ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਆਪਣੀ ਮਰਜ਼ੀ ਨਾਲ ਟਰਾਲੀ ਭਰ ਲੈ ਕੇ ਜਾ ਸਕੇ।

ਇਹ ਵੀ ਪੜ੍ਹੋ - ਦਵਿੰਦਰ ਘੁਬਾਇਆ ਦੇ ਗੰਨਮੈਨ ਨੇ ਪੰਚਾਇਤ ਮੈਂਬਰ ਦੇ ਜੜਿਆ ਥੱਪੜ, ਪਿੰਡ ਵਾਸੀਆਂ ਵੱਲੋਂ ਹਾਈਵੇ ਜਾਮ

ਇਹ ਵੀ ਪੜ੍ਹੋ - ''ਸੁਖਬੀਰ ਬਾਦਲ ਬੌਖਲਾਹਟ ਵਿਚ, ਖੁਦ ਦੀ ਸਰਕਾਰ ਸਮੇਂ ਕੀਤੀਆਂ ਧਾਂਦਲੀਆਂ ਹੁਣ ਖੁਦ ਹੀ ਦਿਖਾ ਰਿਹੈ''

ਰਾਜਾ ਵੜਿੰਗ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਜੋ ਆਪਣੇ ਲਈ ਮਹਿਲ ਉਸਾਰੇ ਹਨ ਉਹ ਰੇਤ ਦੀ ਕਮਾਈ ਨਾਲ ਹੀ ਉਸਾਰੇ ਗਏ ਹਨ। ਉਹਨਾਂ ਕਿਹਾ ਕਿ ਰਿਹਾਇਸ਼ ਤੋਂ 40 ਕਿਲੋਮੀਟਰ 'ਤੇ ਜੋ ਮਾਈਨਿੰਗ ਹੋ ਰਹੀ ਹੈ ਉਸ ਨੂੰ ਲੈ ਕੇ ਤਾਂ ਸੁਖਬੀਰ ਬਾਦਲ ਨੇ ਸਵਾਲ ਨਹੀਂ ਚੁੱਕੇ ਪਰ ਐਨੀ ਦੂਰ ਬਿਆਸ ਜਾ ਕੇ ਉਹਨਾਂ ਨੂੰ ਸਵਾਲ ਚੁੱਕਣ ਦਾ ਯਾਦ ਆ ਗਿਆ।

 ਰਾਜਾ ਵੜਿੰਗ ਨੇ ਸ਼ਰਾਬ ਦਾ ਮੁੱਦਾ ਚੱਕਦੇ ਹੋਏ ਕਿਹਾ ਕਿ ਬਾਦਲ ਪਿੰਡ ਤੋਂ ਸ਼ਰਾਬ ਬਣਨ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਤੇ 18 ਟਰੱਕ ਭਰ ਕੇ ਇੱਧਰ ਓਧਰ ਭੇਜੇ ਗਏ ਤੇ ਇਹ ਨਿਊਜ਼ ਸਭ ਨੇ ਦਿਖਾਈ ਪਰ ਬਾਦਲ ਪਰਿਵਾਰ ਵਿਚੋਂ ਕੋਈ ਵੀ ਲਾਈਵ ਨਹੀਂ ਹੋਇਆ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਇਸ ਮੁੱਧੇ 'ਤੇ ਵੀ ਐਕਟਿਵ ਹੋਣਾ ਚਾਹੀਦਾ ਸੀ ਪਰ ਉਹ ਨਹੀਂ ਹੋਏ ਤੇ ਅੱਜ ਆ ਕੇ ਕਿਸਾਨਾਂ ਦਾ ਦਰਦ ਵੰਡਦੇ ਫਿਰਦੇ ਹਨ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਤਾਂ ਕਿਸਾਨ ਨੂੰ ਉਸ ਦਿਨ ਹੀ ਮਾਰ ਦਿੱਤਾ ਸੀ ਜਿਸ ਦਿਨ ਉਹਨਾਂ ਨੇ ਕਿਸਾਨਾਂ ਦੇ ਤਿੰਨ ਬਿੱਲਾਂ 'ਤੇ ਦਸਤਖ਼ਤ ਕੀਤੇ ਸੀ।