ਪੰਜਾਬ ਕੈਬਨਿਟ ’ਚ ਸ਼ਾਮਲ ਹੋਣਗੇ ਫੌਜਾ ਸਿੰਘ ਸਰਾਰੀ, ਭਲਕੇ ਚੁੱਕਣਗੇ ਸਹੁੰ 

ਏਜੰਸੀ

ਖ਼ਬਰਾਂ, ਪੰਜਾਬ

ਇਸ ਦੀ ਸੂਚਨਾ ਫੋਨ ਰਾਂਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖ਼ੁਦ ਵਿਧਾਇਕ ਨੂੰ ਦਿੱਤੀ ਗਈ ਹੈ।

Fauja Singh Sarari will join the Punjab Cabinet

 

ਗੁਰੂਹਰਸਹਾਏ  : ਭਲਕੇ ਹੋਣ ਵਾਲੇ ਕੈਬਨਿਟ ਦੇ ਵਿਸਥਾਰ ਵਿਚ ਇਕ ਨਾਮ 'ਤੇ ਮੋਹਰ ਲੱਗ ਗਈ ਹੈ। ਇਹ ਮੋਹਰ ਫੌਜਾ ਸਿੰਘ ਸਰਾਰੀ ਦੇ ਨਾਮ 'ਤੇ ਲੱਗੀ ਹੈ। ਫੌਜਾ ਸਿੰਘ ਗੁਰੂਹਰਸਹਾਏ  ਤੋਂ ਵਿਧਾਇਕ ਹਨ। ਇਸ ਬਾਰੇ ਜਾਣਕਾਰੀ ਉਹਨਾਂ ਨੇ ਖੁਦ ਲਾਈਵ ਹੋ ਕੇ ਦਿੱਤੀ ਹੈ। ਫੌਜਾ ਸਿੰਘ ਸਰਾਰੀ ਕਈ ਸਾਲ ਪੰਜਾਬ ਪੁਲਿਸ ’ਚ ਬਤੌਰ ਇਮਾਨਦਾਰ ਅਫ਼ਸਰ ਵਜੋਂ ਸੇਵਾਵਾਂ ਦੇਣ ਤੋਂ ਬਾਅਦ ਵਿਭਾਗ ’ਚੋਂ ਐੱਸ.ਐੱਚ.ਓ. ਦੇ ਅਹੁਦੇ ਤੋਂ ਰਿਟਾਇਰ ਹੋਏ ਸਨ।

ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਤੇ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕੇ ਗੁਰੂਹਰਸਹਾਏ ਤੋਂ ਉਮੀਦਵਾਰ ਬਣਾਇਆ ਗਿਆ। ਚੋਣਾਂ ਵਿਚ ਉਨ੍ਹਾਂ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ’ਚ ਬਾਜ਼ੀ ਮਾਰੀ ਤੇ ਵਿਧਾਇਕ ਬਣ ਗਏ ਤੇ ਅੱਜ ਪੰਜਾਬ ਸਰਕਾਰ ਵੱਲੋਂ ਕੈਬਿਨਟ ਮੰਤਰੀਆਂ ਦੀ ਦੂਜੀ ਸੂਚੀ ’ਚ ਵਿਧਾਇਕ ਫ਼ੌਜਾ ਸਿੰਘ ਸਰਾਰੀ ਦਾ ਨਾਮ ਸ਼ਾਮਲ ਕੀਤਾ ਗਿਆ ਹੈ, ਇਸ ਦੀ ਸੂਚਨਾ ਫੋਨ ਰਾਂਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖ਼ੁਦ ਵਿਧਾਇਕ ਨੂੰ ਦਿੱਤੀ ਗਈ ਹੈ।

ਇਸ ਤੋਂ ਬਾਅਦ ਵਿਧਾਇਕ ਦੇ ਦਫ਼ਤਰ ’ਚ ਵਰਕਰਾਂ ਤੇ ਸਮਰਥਕਾਂ ਨੇ ਖ਼ੁਸ਼ੀ ’ਚ ਲੱਡੂ ਵੰਡ ਕੇ ਉਨ੍ਹਾਂ ਦਾ ਮੂੰਹ ਦਾ ਮਿੱਠਾ ਕਰਵਾਇਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਉਨ੍ਹਾਂ ਨੇ ਪੰਜਾਬ ਦੀ ਭਲਾਈ ਲਈ ਨਿਰਪੱਖ ਸੋਚ ਰੱਖੀ ਹੈ ਅਤੇ ਜਿਹੜੀ ਵੀ ਪੰਜਾਬ ਸਰਕਾਰ ਉਨ੍ਹਾਂ ਨੂੰ ਜ਼ਿੰਮੇਵਾਰੀ ਦੇਣ ਜਾ ਰਹੀ ਉਹ ਤਨਦੇਹੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ, ਜ਼ੁਰਮ ਅਤੇ ਨਸ਼ੇ ਦੇ ਸਖ਼ਤ ਵਿਰੁੱਧ ਹਨ ਅਤੇ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀਂ ਹੋਣ ਦੇਣਗੇ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ।