ਪੰਜਾਬ ਵਿਚ ਬੰਦ ਹੋਣ ਜਾ ਰਿਹਾ ਇਕ ਹੋਰ ਟੋਲ ਪਲਾਜ਼ਾ, 5 ਜੁਲਾਈ ਨੂੰ ਮੁੱਖ ਮੰਤਰੀ ਕਰਵਾਉਣਗੇ ਬੰਦ 

ਏਜੰਸੀ

ਖ਼ਬਰਾਂ, ਪੰਜਾਬ

ਇਹ ਟੋਲ ਪਲਾਜ਼ਾ ਪਹਿਲਾਂ 21 ਜੁਲਾਈ 2023 ਨੂੰ ਬੰਦ ਹੋਣਾ ਸੀ, ਪਰ ਹੁਣ ਇਹ 5 ਜੁਲਾਈ ਨੂੰ ਹੀ ਬੰਦ ਹੋ ਜਾਵੇਗਾ

Chand Purana Toll Plaza

ਮੋਗਾ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦ ਹੀ ਇਕ ਹੋਰ ਟੋਲ ਪਲਾਜ਼ਾ ਬੰਦ ਕਰਵਾਉਣ ਜਾ ਰਹੇ ਹਨ। ਦਰਅਸਲ ਬਾਘਾਪੁਰਾਣਾ ਹਲਕੇ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਅੱਜ ਫੇਸਬੁੱਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ। ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ 5 ਜੁਲਾਈ ਨੂੰ ਮੋਗਾ-ਕੋਟਕਪੂਰਾ ਰੋਡ 'ਤੇ ਚੰਦ ਪੁਰਾਣਾ ਟੋਲ ਪਲਾਜ਼ਾ ਬੰਦ ਕਰਵਾਉਣ ਜਾ ਰਹੇ ਹਨ।  

ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ ਪਹਿਲਾਂ 21 ਜੁਲਾਈ 2023 ਨੂੰ ਬੰਦ ਹੋਣਾ ਸੀ, ਪਰ ਹੁਣ ਇਹ 5 ਜੁਲਾਈ ਨੂੰ ਹੀ ਬੰਦ ਹੋ ਜਾਵੇਗਾ ਕਿਉਂਕਿ ਕੰਪਨੀ ਦੇ ਪੈਸੇ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਇਹ ਟੋਲ ਪਲਾਜ਼ਾ ਬੰਦ ਕਰਵਾਉਣ ਲਈ 5 ਜੁਲਾਈ ਨੂੰ ਸਵੇਰੇ 10 ਵਜੇ ਇੱਥੇ ਪਹੁੰਚਣਗੇ।     

 

ਵਿਧਾਇਕ ਸੁਖਾਨੰਦ ਨੇ ਦੱਸਿਆ ਕਿ ਟੋਲ ਪਲਾਜੇ ਕਾਰਨ ਲੋਕਾਂ ਨੂੰ ਇਕ ਪਾਸੇ ਰੋਡ ਟੈਕਸ ਅਦਾ ਕਰਨਾ ਪੈਂਦਾ ਸੀ ਅਤੇ ਦੂਸਰੇ ਪਾਸੇ ਟੋਲ ਟੈਕਸ ਅਦਾ ਕਰਨਾ ਪੈਂਦਾ ਸੀ ਜੋ ਵਾਹਨ ਚਾਲਕਾਂ 'ਤੇ ਬੋਝ ਸੀ। ਉਹਨਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਚ ਹੋਰ ਵੀ ਟੋਲ ਪਲਾਜੇ ਬੰਦ ਕਰਵਾ ਕਿ ਪੰਜਾਬ ਦੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਹੈ। ਟੋਲ ਪਲਾਜ਼ਾ ਕਟਵਾਉਣ ਲਈ ਚਾਲਕਾਂ ਨੂੰ ਲੰਮੀਆਂ-ਲੰਮੀਆਂ ਲਾਈਨਾਂ ਵਿਚ ਖੜ੍ਹਨਾ ਪੈਂਦਾ ਸੀ ਅਤੇ ਪੈਸੇ ਤੇ ਸਮੇਂ ਦੀ ਬਰਬਾਦੀ ਹੁੰਦੀ ਸੀ।