Mohali News: ਮੋਹਾਲੀ ਦੇ ਬਲੌਂਗੀ 'ਚ ਮੀਂਹ ਦੇ ਖੜ੍ਹੇ ਪਾਣੀ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News: ਮੀਂਹ ਮਗਰੋਂ ਟੋਏ 'ਚ ਭਰੇ ਪਾਣੀ 'ਚ ਨਹਾ ਰਹੇ ਸਨ ਬੱਚੇ

2 children die after drowning in water Balongi Mohali

2 children die after drowning in water Balongi Mohali News: ਬਲੌਂਗੀ ਦੇ ਆਦਰਸ਼ ਨਗਰ ਕਲੋਨੀ ਨੇੜੇ ਇੱਕ ਖਾਲੀ ਪਲਾਟ ਵਿੱਚ ਟੋਏ ਵਿੱਚ ਭਰੇ ਮੀਂਹ ਦੇ ਪਾਣੀ ਵਿੱਚ ਡੁੱਬਣ ਨਾਲ ਬੱਚਿਆਂ ਦੀ ਮੌਤ ਹੋ ਗਈ। 11 ਸਾਲਾ ਆਰਿਅਨ ਅਤੇ 10 ਸਾਲਾ ਬੱਚੀ ਰਾਧੇ ਨੇ ਦੂਜੇ ਬੱਚਿਆਂ ਨੂੰ ਦੇਖ ਕੇ ਟੋਏ ਵਿੱਚ ਭਰੇ ਪਾਣੀ ਵਿੱਚ ਨਹਾਉਣਾ ਸ਼ੁਰੂ ਕਰ ਦਿੱਤਾ।

ਨਹਾਉਂਦੇ ਸਮੇਂ ਦੋਵੇਂ ਬੱਚੇ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਡੁੱਬ ਗਏ। ਜਦੋਂ ਉਨ੍ਹਾਂ ਨਾਲ ਨਹਾਉਂਦੇ ਹੋਰ ਬੱਚਿਆਂ ਨੇ ਰੌਲਾ ਪਾਇਆ ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਉਹ ਦੋਵੇਂ ਬੱਚਿਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਬਲੌਂਗੀ ਪੁਲਿਸ ਦੇ ਐਸਐਚਓ ਕੁਲਵੰਤ ਸਿੰਘ ਅਨੁਸਾਰ ਉਨ੍ਹਾਂ ਨੂੰ ਸ਼ਾਮ 5:30 ਵਜੇ ਹਸਪਤਾਲ ਤੋਂ ਬੱਚਿਆਂ ਦੇ ਡੁੱਬਣ ਦੀ ਸੂਚਨਾ ਮਿਲੀ। ਜਾਂਚ ਤੋਂ ਬਾਅਦ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ।