Mohali News : ਦੁਖਦਾਈ ਖ਼ਬਰ : ਮੋਹਾਲੀ ਦੇ ਬਾਕਰਪੁਰ 'ਚ ਬਰਸਾਤੀ ਮੀਂਹ ਦੇ ਖੜ੍ਹੇ ਪਾਣੀ 'ਚ ਡੁੱਬਣ ਨਾਲ ਬੱਚੇ ਦੀ ਮੌਤ
Mohali News : ਦੋਸਤਾਂ ਨੇ ਦੱਸਿਆ ਪਾਣੀ ’ਚ ਗਿਆ ਸੀ ਨਹਾਉਣ
Mohali News in Punjabi : ਬੀਤੇ ਦਿਨ ਤੋਂ ਪੈ ਰਹੀ ਬਾਰਿਸ਼ ਕਾਰਨ ਕਈ ਥਾਵਾਂ ’ਤੇ ਪਾਣੀ ਖੜਨ ਨਾਲ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੇ ਕੱਲ ਬਲੌਂਗੀ ਵਿੱਚ ਬਰਸਾਤੀ ਟੋਭੇ ’ਚ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਅਜੇ ਉਹਨਾਂ ਦੇ ਮਾਂ ਬਾਪ ਦਾ ਹੰਝੂ ਸੁੱਕੇ ਨਹੀਂ ਸੀ ਕਿ ਇੱਕ ਹੋਰ ਘਟਨਾ ਮੁਹਾਲੀ ਦੇ ਬਾਕਰਪੁਰ ਵਿੱਚ ਵਾਪਰ ਗਈ। ਮੋਹਾਲੀ ਦੇ ਬਾਕਰਪੁਰ ’ਚ ਇੱਕ ਟੋਏ ’ਚ ਖੜੇ ਬਰਸਾਤੀ ਪਾਣੀ ’ਚ 9 ਸਾਲਾ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬੱਚੇ ਦਾ ਨਾਮ ਹਰੀ ਸ਼ੰਕਰ ਦੱਸਿਆ ਜਾ ਰਿਹਾ ਹੈ।
ਬੱਚੇ ਦਾ ਪਿਤਾ ਜੀਰੀ ਲਾਉਣ ਹਰਿਆਣਾ ਗਿਆ ਹੋਇਆ ਸੀ। ਪੁੱਤਰ ਦੀ ਖ਼ਬਰ ਸੁਣ ਕੇ ਹਰਿਆਣੇ ਤੋਂ ਮੁਹਾਲੀ ਵਾਪਸ ਆਇਆ। ਪਿਤਾ ਨੇ ਦੱਸਿਆ ਕਿ
ਸਵੇਰੇ ਪਿਤਾ ਬੱਚੇ ਨੂੰ ਸਕੂਲ ਛੱਡ ਕੇ ਹਰਿਆਣੇ ਦੇ ਵਿੱਚ ਦਿਹਾੜੀ ਤੇ ਚਲਾ ਗਿਆ। ਸਕੂਲ ਛੁੱਟੀ ਤੋਂ ਬਾਅਦ ਜਦੋਂ ਘਰ ਵਾਪਸ ਨਹੀਂ ਪਰਤਿਆ ਤਾਂ ਮਾਂ ਨੇ ਉਸਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਤਾਂ ਪਹਿਲਾ ਉਨ੍ਹਾਂ ਨੇ ਡਰਦਿਆਂ ਕੁਝ ਨਹੀਂ ਦੱਸਿਆ ਫਿਰ ਉਹਨਾਂ ਨੇ ਦੱਸਿਆ ਕਿ ਸ਼ੰਕਰ ਟੋਭੇ ਦੇ ਪਾਣੀ ’ਚ ਨਹਾਉਣ ਗਿਆ ਸੀ ਜੋ ਬਾਹਰ ਨਹੀਂ ਆਇਆ।
ਬਰਸਾਤੀ ਟੋਭੇ ’ਤੇ ਜਦੋਂ ਪਰਿਵਾਰ ਪਹੁੰਚਿਆ ਤਾਂ ਹਰੀ ਸ਼ੰਕਰ ਪੂਰੀ ਤਰ੍ਹਾਂ ਡੁੱਬ ਚੁੱਕਿਆ ਸੀ। ਉਸ ਨੂੰ ਬਾਹਰ ਕੱਢ ਕੇ ਨੇੜੇ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਘੋਸ਼ਿਤ ਕਰ ਦਿੱਤਾ। ਇਸ ਮੌਕੇ ਗਰੀਬ ਪਰਿਵਾਰ ਦਾ ਰੋ -ਰੋ ਕੇ ਬੁਰਾ ਹਾਲ ਹੈ। ਪਿੱਛੋਂ ਇਹ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ 18 ਸਾਲ ਤੋਂ ਇਸੇ ਪਿੰਡ ਵਿੱਚ ਰਹਿ ਰਹੇ ਹਨ।
(For more news apart from Child dies after drowning in standing water due heavy rain in Bakarpur Mohali News in Punjabi, stay tuned to Rozana Spokesman)