Panthak News: ਪੰਥ ਪ੍ਰਸਿੱਧ ਪ੍ਰਚਾਰਕ ਤੇ ਕਥਾਵਾਚਕ ਗਿਆਨੀ ਕਰਨੈਲ ਸਿੰਘ ਦਾ ਦਿਹਾਂਤ
Panthak News: ਮੋਹਾਲੀ ਦੇ ਫ਼ੋਰਟਿਸ ਹਸਪਤਾਲ 'ਚ ਲਏ ਆਖ਼ਰੀ ਸਾਹ, ਸਾਹ ਦੀ ਤਕਲੀਫ਼ ਕਾਰਨ ਸਨ ਦਾਖ਼ਲ
ਪਿੰਡ ਅਲੀ ਮਾਜਰਾ ਦੇ ਵਸਨੀਕ ਪੰਥ ਪ੍ਰਸਿੱਧ ਪ੍ਰਚਾਰਕ ਤੇ ਕਥਾਵਾਚਕ ਗਿਆਨੀ ਕਰਨੈਲ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੋਹਾਲੀ ਦੇ ਫ਼ੋਰਟਿਸ 'ਚ ਕਰੀਬ 65 ਸਾਲ ਦੀ ਉਮਰ 'ਚ ਆਖ਼ਰੀ ਸਾਹ ਲਏ। ਉਹ ਇਕ ਹਫ਼ਤੇ ਤੋਂ ਸਾਹ ਦੀ ਤਕਲੀਫ਼ ਕਾਰਨ ਹਸਪਤਾਲ ਵਿਚ ਦਾਖ਼ਲ ਸਨ।
ਉਨ੍ਹਾਂ ਦਾ ਸਾਰਾ ਪਰਿਵਾਰ ਅਮਰੀਕਾ ਗਿਆ ਹੋਇਆ ਹੈ ਤੇ ਪਰਿਵਾਰ ਦੇ ਆਉਣ ’ਤੇ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਗਿਆਨੀ ਕਰਨੈਲ ਸਿੰਘ ਗਰੀਬ ਕਈ ਸਾਲਾਂ ਤੱਕ ਗੁਰਦੁਆਰਾ ਮੰਜੀ ਸਾਹਿਬ ਦਿਵਾਨ ਹਾਲ ਵਿਖੇ ਕਥਾ ਕਰਦੇ ਰਹੇ ਤੇ ਅਕਸਰ ਦੇਸ਼ ਵਿਦੇਸ਼ ਵਿਚ ਵੀ ਸਿੱਖ ਧਰਮ ਦਾ ਪ੍ਰਚਾਰ ਕਰਨ ਜਾਂਦੇ ਰਹਿੰਦੇ ਸਨ। ਉਹ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਵੀ ਸਨ ਤੇ ਸਮਾਜਸੇਵੀ ਕੰਮਾਂ ਵਿਚ ਵੀ ਅਕਸਰ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਸਨ।
(For more news apart from “ Giani Karnail Singh passes away Panthak News in punjabi, ” stay tuned to Rozana Spokesman.)