Punjab News : ਪਟਿਆਲਾ 'ਚ ਕੁੜੀ ਨਾਲ ਬਲਾਤਕਾਰ ਤੇ ਕਤਲ ਦਾ ਮਾਮਲਾ 'ਤੇ ਬੋਲੇ ਰਣਜੀਤ ਸਿੰਘ ਢੱਡਰੀਆਂਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News : ‘‘ਅਸੀਂ ਹਮੇਸ਼ਾ ਜਾਂਚ 'ਚ ਸਹਿਯੋਗ ਦਿੱਤਾ ਤੇ ਹਾਈ ਕੋਰਟ 'ਚ ਵੀ ਦੇਵਾਂਗੇ'', ‘‘ਅਸੀਂ ਹਮੇਸ਼ਾ ਜਾਂਚ 'ਚ ਸਹਿਯੋਗ ਦਿੱਤਾ ਤੇ ਹਾਈ ਕੋਰਟ 'ਚ ਵੀ ਦੇਵਾਂਗੇ''

: ਪਟਿਆਲਾ 'ਚ ਕੁੜੀ ਨਾਲ ਬਲਾਤਕਾਰ ਤੇ ਕਤਲ ਦਾ ਮਾਮਲਾ 'ਤੇ ਬੋਲੇ ਰਣਜੀਤ ਸਿੰਘ ਢੱਡਰੀਆਂਵਾਲੇ

Punjab News in  Punjabi : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਭਾ ਹਲਕੇ ਦੇ ਪਿੰਡ ਸੁਰਾਜਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਜਿੱਥੇ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮਾਮਲਾ ਹਾਈਕੋਰਟ ਪਹੁੰਚਣ ’ਤੇ ਕਿਹਾ ਕਿ ਜਿੱਥੇ ਮਰਜ਼ੀ ਜਾਂਚ ਹੋ ਜਾਵੇ, ਮੈਂ ਬੇਕਸੂਰ ਹਾਂ। ਅਸੀਂ ਹਮੇਸ਼ਾ ਜਾਂਚ ਵਿਚ ਸਹਿਯੋਗ ਦਿੱਤਾ ਤੇ ਅੱਗੇ ਵੀ ਦੇਵਾਂਗੇ।  ਸਾਡੀ 1% ਵੀ ਗਲਤੀ ਨਹੀਂ, ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ।  ਮੈਜਿਸਟ੍ਰੇਟ ਨੇ ਪੰਜਾਬ ਪੁਲਿਸ ਦੀ ਕਲੋਜ਼ਰ ਰਿਪੋਰਟ 'ਤੇ ਅਸਹਿਮਤੀ ਜਤਾਈ ਹੈ।  13 ਸਾਲ ਪੁਰਾਣੇ ਮਾਮਲੇ 'ਚ ਮੁੜ ਸੁਣਵਾਈ ਹੋਵੇਗੀ। 

ਉਹਨਾਂ ਦਿਲਜੀਤ ਦੁਸਾਂਝ ਦੀ ਤਾਰੀਫ ਕਰਦਿਆਂ ਕਿਹਾ ਕਿ ਦਿਲਜੀਤ ਦੁਸਾਂਝ ਨੇ ਹਮੇਸ਼ਾ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਜਦੋਂ ਪੱਗ ਵਾਲਾ ਤਰੱਕੀ ਕਰਦਾ ਹੈ ਤਾਂ ਉਸ ਦਾ ਵਿਰੋਧ ਹੋਣ ਲੱਗ ਜਾਂਦਾ ਹੈ। ਦਿਲਜੀਤ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ। ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ, ਮੁਲਕਾਂ ਦੀ ਨਿੱਜੀ ਲੜਾਈ ’ਚ ਕਲਾ ਨੂੰ ਨਹੀਂ ਲਿਆਉਣਾ ਚਾਹੀਦਾ।  ਉਨਾਂ ਆਪਣੀ ਹਉਮੈ ਛੱਡ ਕੇ ਸਿੱਖ ਕੌਮ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ।

(For more news apart from  Ranjit Singh Dhadrianwale speaks on rape and murder case girl in Patiala News in Punjabi, stay tuned to Rozana Spokesman)