Garhshankar News : ਗੜ੍ਹਸ਼ੰਕਰ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ, ਡਰਾਈਵਰ ਨੂੰ ਲੱਗੀਆਂ ਮਾਮੂਲੀ ਸੱਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Garhshankar News : ਰੇਲਿੰਗ ਨਾ ਹੋਣ ਕਾਰਨ ਵਿਗੜਿਆ ਸੰਤੁਲਨ, ਗੜ੍ਹਸ਼ੰਕਰ ਤੋਂ ਕੋਟਫਤੂਹੀ ਜਾ ਰਿਹਾ ਸੀ ਟਰੱਕ 

ਗੜ੍ਹਸ਼ੰਕਰ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ, ਡਰਾਈਵਰ ਨੂੰ ਲੱਗੀਆਂ ਮਾਮੂਲੀ ਸੱਟਾਂ

Garhshankar News in Punjabi : ਗੜ੍ਹਸ਼ੰਕਰ ਤੋਂ ਕੋਟਫਤੂਹੀ ਨੂੰ ਜਾਣ ਵਾਲੀ ਬਿਸਤ ਦੁਆਬਾ ਨਹਿਰ ਤੇ ਪਿੰਡ ਅਜਨੋਹਾ ਦੇ ਨਜ਼ਦੀਕ ਇੱਕ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਨਹਿਰ ਵਿੱਚ ਡਿੱਗ ਪਿਆ। ਜਾਣਕਾਰੀ ਅਨੁਸਾਰ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਗੜ੍ਹਸ਼ੰਕਰ ਵਾਲੀ ਸਾਈਡ ਤੋਂ ਕੋਟਫਤੂਹੀ ਵੱਲ ਜਾ ਰਿਹਾ ਸੀ ਤਾਂ ਉਹ ਜਦੋਂ ਉਕਤ ਅਸਥਾਨ ’ਤੇ ਪੁੱਜਾ ਤਾਂ ਨਹਿਰ ਵਾਲੀ ਸਾਈਡ ਸੜਕ ’ਤੇ ਰੇਲਿੰਗ ਨਾ ਹੋਣ ਕਾਰਨ ਅਚਾਨਕ ਪਲਟ ਗਿਆ। ਟਰੱਕ ਡਰਾਈਵਰ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਉਸਨੂੰ ਮਾਮੂਲੀ ਸਟਾਂ ਲੱਗੀਆਂ ਹਨ।

(For more news apart from Truck loaded with cylinders falls into canal near Garhshankar News in Punjabi, stay tuned to Rozana Spokesman)