ਪੰਜਾਬ `ਚ ਇਮੀਗਰੇਸ਼ਨ ਕੰਮ-ਕਾਜ ਉੱਤੇ ਨਜ਼ਰ ਰੱਖਣ ਲਈ  ਬਣੇ ਏਜੰਸੀ :ਸਵੇਤ ਮਲਿਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਕੁਝ ਸਮੈ ਤੋਂ ਪੰਜਾਬ ਦੇ ਲੋਕ ਫਰਜੀ ਟ੍ਰੇਵਲ ਏਜੰਟਾਂ ਤੋਂ ਠੱਗੇ ਜਾ ਰਹੇ ਹਨ। ਪੰਜਾਬ `ਚ ਪ੍ਰਤੀਦਿਨ ਇਸ ਤਰਾਂ ਦੀਆਂ ਘਟਨਾਵਾਂ ਦੇਖਣ ਨੂੰ

Shweat Malik

ਅਮ੍ਰਿਤਸਰ: ਪਿਛਲੇ ਕੁਝ ਸਮੈ ਤੋਂ ਪੰਜਾਬ ਦੇ ਲੋਕ ਫਰਜੀ ਟ੍ਰੇਵਲ ਏਜੰਟਾਂ ਤੋਂ ਠੱਗੇ ਜਾ ਰਹੇ ਹਨ। ਪੰਜਾਬ `ਚ ਪ੍ਰਤੀਦਿਨ ਇਸ ਤਰਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਤੁਹਾਨੂੰ ਦਸ ਦੇਈਏ ਕੇ ਪੰਜਾਬ ਵਿੱਚ ਫਰਜੀ ਟਰੈਵਲ ਏਜੰਟਾਂ  ਦੇ ਝਾਂਸੇ ਵਿੱਚ ਆ ਕੇ ਠਗੇ ਜਾ ਰਹੇ ਲੋਕਾਂ ਦਾ ਮਾਮਲਾ ਬੁੱਧਵਾਰ ਨੂੰ ਰਾਜ ਸਭਾ ਵਿਚ ਉੱਠਿਆ।

ਇਨ੍ਹਾਂ  ਦੇ ਝਾਂਸੇ ਵਿੱਚ ਫਸੇ ਇਹ ਲੋਕ ਵਿਦੇਸ਼ ਵਿੱਚ ਕੈਦੀ ਮਜਦੂਰ ਬਣ ਜਾਂਦੇ ਹਨ। ਇਨ੍ਹਾਂ ਦੇ ਪਾਸਪੋਰਟ ਖੌਹ ਲਏ ਜਾਂਦੇ ਹਨ।  ਉਹਨਾਂ ਨੇ ਵੀਰਵਾਰ ਨੂੰ ਖੁਲਾਸਾ ਕੀਤਾ ਸੀ ਕਿ ਸੂਬੇ ਵਿੱਚ 20 ਹਜਾਰ ਫਰਜੀ ਏਜੰਟ ਹਨ। ਦਸਿਆ ਜਾ ਰਿਹਾ ਹੈ ਕੇ 30 ਮਹੀਨਿਆਂ ਵਿੱਚ 92 ਹਜਾਰ ਲੋਕਾਂ ਨਾਲ 17,480 ਕਰੋੜ ਦੀ ਠਗੀ ਹੋਈ ਹੈ। ਧਿਆਨ ਯੋਗ ਹੈ ਕੇ ਪੰਜਾਬ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਧੰਦਾ ਲਗਾਤਾਰ ਵਧਦਾ ਜਾ ਰਿਹਾ ਹੈ।

ਪੈਸੇ ਕਮਾਉਣ ਲਈ ਫੇਕ ਏਜੰਟ ਅਗਵਾਹ ਅਤੇ ਹੱਤਿਆ ਤੱਕ ਕਰਾਉਣ ਲੱਗੇ ਹਨ। ਕੈਨੇਡਾ ,ਆਸਟਰੇਲੀਆ, ਅਮਰੀਕਾ, ਇੰਗਲੈਂਡ , ਗਲਫ ਕੰਟਰੀਜ ਅਤੇ ਹੋਰ ਯੂਰੋਪੀ ਦੇਸ਼ਾਂ ਵਿੱਚ ਭੇਜਣ ਦੇ ਨਾਮ ਉੱਤੇ 15 ਤੋਂ 35 ਲੱਖ ਰੁਪਏ ਤੱਕ ਠਗੇ ਜਾ ਰਹੇ ਹਨ। ਹਾਲ ਇਹ ਹੈ ਕਿ ਪਿਛਲੇ ਤੀਹ ਮਹੀਨਾ  ( ਜਨਵਰੀ - 2016 ਤੋਂ ਜੂਨ 2018 )  ਵਿੱਚ ਹੀ ਪ੍ਰਦੇਸ਼  ਦੇ 92 ਹਜਾਰ ਲੋਕਾਂ ਵਲੋਂ 17 ਹਜਾਰ 480 ਕਰੋੜ ਰੁਪਏ ਠਗੇ ਜਾ ਚੁੱਕੇ ਹਨ। 

 ਇਹਨਾਂ ਵਿੱਚ ਸੱਭ ਤੋਂ ਜਿਆਦਾ ਗਿਣਤੀ ਬੇਰੁਜ਼ਗਾਰੀ ਨੌਜਵਾਨਾਂ ਦੀ ਕੀਤੀ ਗਈ ਹੈ।  ਵੱਡੇ ਮਾਮਲਿਆਂ ਵਿੱਚ ਹਰ ਵਿਅਕਤੀ ਤੋਂ ਔਸਤਨ 19 ਲੱਖ ਰੁਪਏ ਠਗੇ ਗਏ ਹਨ ।  ਬਾਕੀ ਛੋਟੇ - ਛੋਟੇ ਹਜਾਰਾਂ ਮਾਮਲੇ ਤਾਂ ਦਰਜ ਹੀ ਨਹੀਂ ਕੀਤੇ ਗਏ । ਦਸਿਆ ਜਾ ਰਿਹਾ ਹੈ ਕੇ ਅਨੇਕਾਂ ਹੀ ਨੌਜਵਾਨ ਸੂਬੇ `ਚ ਇਹਨਾਂ ਏਜੰਟਾਂ ਦਾ ਸ਼ਿਕਾਰ ਹੋ ਗਏ ਹਨ।