ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ, ਲਾਹਣ ਤੇ ਚਾਲੂ ਭੱਠੀ ਫੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਨਵ ਨਿਯੁਕਤ ਮੁਖੀ ਧਰੁਮਨ ਐਚ ਨਿੰਬਾਲੇ ਦੇ ਆਦੇਸ਼ਾਂ ਉਤੇ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਵੱਖ-ਵੱਖ ਟੀਮਾਂ ਬਣਾਈਆਂ

Photo

ਫੱਟੀ, ਅਮਰਕੋਟ, 2 ਅਗੱਸਤ (ਅਜੀਤ ਘਰਿਆਲਾ/ਗੁਰਬਾਜ ਗਿੱਲ): ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਨਵ ਨਿਯੁਕਤ ਮੁਖੀ ਧਰੁਮਨ ਐਚ ਨਿੰਬਾਲੇ ਦੇ ਆਦੇਸ਼ਾਂ ਉਤੇ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ਵਿਚ ਐਸ ਆਈ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਹਲਕਾ ਖੇਮਕਰਨ ਅਧੀਨ ਛਾਪੇਮਾਰੀ ਕਰ ਕੇ ਨਾਜਾਇਜ਼ ਸ਼ਰਾਬ, ਹਜ਼ਾਰਾਂ ਲੀਟਰ ਲਾਹਣ, ਅਤੇ ਚਾਲੂ ਭੱਠੀ ਫੜੀ ਹੈ ਅਤੇ ਦੋ ਨੂੰ ਕਾਬੂ ਕੀਤਾ ਹੈ।

ਇਕ ਭੱਜਣ ਵਿਚ ਕਾਮਯਾਬ ਹੋ ਗਿਆ ਹੈ। ਇਸ ਸਬੰਧੀ ਪੁਲਿਸ ਦੇ ਅਧਿਕਾਰੀਆਂ ਨੇ ਦਸਿਆਂ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਪਿੰਡ ਮਹਿਮੂਦਪੁਰਾ ਵਿਖੇ ਨਾਜਾਇਜ਼ ਸ਼ਰਾਬ  ਦਾ ਕਾਰੋਬਾਰ ਚੱਲ ਰਿਹਾ ਹੈ ਜਿਸ ਉਤੇ ਐਸ ਆਈ ਬਲਵਿੰਦਰ ਸਿੰਘ ਟੀਮ ਸਮੇਤ ਛਾਪਾਮਾਰੀ ਕੀਤੀ ਤਾਂ ਮੇਜਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਮਹਿਮੂਦਪੁਰਾ ਨੂੰ ਕਾਬੂ ਕਰ ਲਿਆ ਹੈ।

ਜਦ ਕਿ ਉਸ ਦਾ ਭਰਾ ਭੱਜਣ ਵਿਚ ਕਾਮਯਾਬ ਹੋ ਗਿਆ ਹੈ। ਪੁਲਿਸ ਨੇ ਮੌਕੇ ਉਤੇ ਬਿਜਲੀ ਦੇ ਹੀਟਰਾਂ ਨਾਲ ਚੱਲ ਰਹੀ ਭੱਠੀ, 150 ਕਿਲੋ ਲਾਹਣ, ਦੋ ਪਾਣੀ ਦੀਆਂ ਟੈਕੀਆਂ, 200 ਲੀਟਰ ਵਾਲੇ 8 ਡਰੰਮ, ਲਾਹਣ ਸਮੇਤ ਬ੍ਰਾਮਦ ਕੀਤੇ ਹਨ ਅਤੇ ਦੋ ਲੱਖ 36 ਹਜ਼ਾਰ 250 ਮਿਲੀਲੀਟਰ ਨਾਜਾਇਜ ਸ਼ਰਾਬ ਵੀ ਬਰਾਮਦ ਕੀਤੀ ਹੈ।