ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਚਾਬੀ ਮੋਦੀ-ਸ਼ਾਹ ਜੋੜੀ ਕੋਲ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਦਾ ਮੋਹਰੀ ਬਣਨ ਦੀ ਸੰਭਾਵਨਾ
ਅੰੰਮ੍ਰਿਤਸਰ, 2 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ ) : ਪੰਜਾਬ ਦਿੱਲੀ ਕਮੇਟੀ ,ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਭਾਜਪਾ,ਪ੍ਰਧਾਨ ਮੰਤਰੀ,ਅਮਿਤ-ਸ਼ਾਹ ਮੁਖ ਰੋਲ ਨਿਭਾਉਣਗੇ ਭਾਂਵੇ ਉਨਾ ਦੀ ਸਾਂਝ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਪਿਛਲੇ ਲੰਬੇ ਸਮੇਂ ਤੋਂ ਹੈ। ਪੰਥਕ ਸਿਆਸਤ ਚ ਸਭ ਨਾਲੋਂ ਜਿਆਦਾ ਮੁਕਾਬਲਾ ਬਾਦਲ ਬਨਾਮ ਢੀਂਡਸਾ ਦਰਮਿਆਨ ਜੋੜ- ਤੋੜ ਦਾ ਹੋ ਰਿਹਾ ਹੈ।
ਬਾਦਲਾਂ ਦਾ ਸਾਥ ਵੱਡੇ ਅਕਾਲੀ ਛੱਡ ਰਹੇ ਹਨ ਜਿਨਾ ਚ ਇਕ ਉਹ ਨੇਤਾ ਹੈ ਜਿਸ ਨੂੰ ਬਾਦਲਾਂ ਕੇਂਦਰੀ ਰਾਜ ਮੰਤਰੀ ਬਣਨ ਨਹੀਂ ਦਿਤਾ ਸੀ। ਬਾਦਲ ਉਸ ਸਮੇਂ ਸਤਾ ਸਨ ਤੇ ਉਹ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਮੰਤਰੀ ਬਣ ਗਏ । ਉਸ ਵੇਲੇ ਢੀਂਡਸਾ ਤੇ ਚੰਦੂਮਾਜਰਾ ਨੁੰ ਕੇਂਦਰੀ ਰਾਜ ਮੰਤਰੀ ਬਣਨ ਦੀ ਪੇਸ਼ਕਸ਼ ਸੀ ।ਹੁਣ ਮੰਤਰੀ ਨਾ ਬਣਨ ਵਾਲਾ ਨੇਤਾ ਆਪਣੇ ਸੁਰੱਖਿਅਤ ਪਰ ਤੋਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਇਸ ਸਖਸ਼ੀਅਤ ਨੂੰ ਢੀਂਡਸਾ ਨਾਲ ਨਾ ਜਾਣ ਦੇਣ ਲਈ ਹਰ ਹੀਲਾ ਵਰਤ ਰਹੇ ਹਨ ।
ਸਿਆਸੀ ਹਲਕਿਆਂ ਚ ਚਰਚਾ ਹੈ ਕਿ ਜੇਕਰ ਢੀਂਡਸਾ ਤੇ ਰਣਜੀਤ ਸਿੰਘ ਦਰਮਿਆਨ ਆਪਸੀ ਨਿਗਰ ਸਮਝੌਤਾ ਹੋ ਜਾਂਦਾ ਤਾਂ ਸਭ ਤੋਂ ਵਧੀਆ ਸੁਨੇਹਾ ਆਮ ਲੋਕਾਂ ਖਾਸ ਕਰਕੇ ਸਿੱਖਾਂ ਵਿਚ ਜਾਣਾ ਸੀ ਪਰ ਇਨਾ ਦੀ ਇਕ ਗਲਤੀ ਕਾਰਨ ਚੰਗਾ ਸੰਦੇਸ਼ ਨਹੀ ਗਿਆ। ਇਸ ਕਾਰਨ ਲੋਕ ਫਿਰ ਇਨਾਂ ਦੇ ਮੂੰਹ ਵੱਲ ਵੇਖਣ ਲਗ ਪਏ ਹਨ । ਸਿੱਖ ਹਲਕਿਆਂ ਵਿਚ ਚਰਚਾ ਹੈ ਕਿ ਹੁਣ ਸੁਖਦੇਵ ਸਿੰਘ ਢੀੰਡਸਾ ਨੂੰ ਦਿਲੀ ਫਤਿਹ ਕਰਨੀ ਪਵੇਗੀ ਤੇ ਉਸਦਾ ਅਸਰ ਪੰਜਾਬ ਵਿਚ ਪਵੇਗਾ।
ਦਿਲੀ ਦੇ ਤਖਤ ਕੋਲ ਸਾਰੀਆਂ ਤਾਕਤਾਂ ਹੋਣ ਕਰਕੇ ਸੂਬਿਆਂ ਦੀਆਂ ਸਰਕਾਰਾਂ ਦੇ ਨੇਤਾ ਆਪਣੇ ਆਪ ਨੂੰ ਕੋਸਦੇ ਹਨ ਕਿ ਹਰ ਚੀਜ ਦੀ ਆਗਿਆਂ ਲੈਣ ਲੈਣ ਲਈ ਉਹ ਸਿਆਸੀ ਤੌਰ ਤੇ ਆਪਣੇ ਆਪ ਨੁੰ ਜਲੀਲ ਜਿਹਾ ਸਮਝਦੇ ਹਨ। ਇਹ ਵੀ ਚਰਚਾ ਹੈ ਕਿ ਇਸ ਵਾਰ ਭਾਜਪਾ ਦੇ ਦੋਹਾਂ ਹੱਥਾਂ ਵਿਚ ਲੱਡੂ ਹਨ। ਸੁਖਦੇਵ ਸਿੰਘ ਢੀਂਡਸਾ ਦੀ ਤਾਕਤ ਵੱਧਣ ਨਾਲ ਭਾਜਪਾ ਬਾਦਲਾਂ ਦਾ ਸਾਥ ਛੱਡ ਦੇਵੇਗੀ ਪਰ ਇਹ ਕੰਮ ਸਮੁਚੀ ਸਥਿਤੀ ਦਾ ਜਾਇਜਾ ਤੇ ਸਰਵੇ ਕਰਵਾਉਣ ਬਾਅਦ ਹੀ ਸੰਭਵ ਹੋ ਸਕੇਗਾ ।
ਦੂਸਰੇ ਪਾਸੇ ਬਾਦਲ ਵੀ ਸਮੁੱਚੇ ਰਾਜਸੀ ਮੈਦਾਨ ਦਾ ਸਰਵੇ ਕਰਵਾ ਰਹੇ ਹਨ। ਇਹ ਵੀ ਚਰਚਾ ਹੈ ਕਿ ਇਸ ਵੇਲੇ ਮੋਦੀ ਤਾਕਤਵਰ ਨੇਤਾ ਹੈ, ਉਸਦਾ ਮਨ ਬਣਿਆ ਹੈ ਕਿ ਪੰਜਾਬ ਨੂੰ ਵੀ ਆਪਣੇ ਰਾਜਸੀ ਪਿੜ ਵੱਜੋਂ ਵਰਤਿਆ ਜਾਵੇ। ਮੋਦੀ-ਸ਼ਾਹ ਜੋੜੀ ਦਾ ਜਿਸ ਵੀ ਨੇਤਾ ਤੇ ਹੱਥ ਹੋਵੇਗਾ ਉਹ ਹੀ ਚੋਣਾ ਦਾ ਸਾਹਮਣਾ ਕਰ ਸਕੇਗਾ । ਪੰਜਾਬ ਚ ਅਉਣ ਵਾਲੀਆਂ ਚੋਣਾ ਇਸ ਵੇਲੇ ਚਰਚਾ ਦਾ ਵਿਸ਼ਾ ਹੋਣਗੀਆਂ।