ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਨੂੰ ਮਾਰੀਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਖ਼ਮੀ ਹਾਲਤ ਵਿਚ ਹਸਪਤਾਲ ਕਰਵਾਇਆ ਦਾਖਲ

Karanjit Singh

ਕਪੂਰਥਲਾ: ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth)  ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।

ਅਜਿਹਾ ਹੀ ਮਾਮਲਾ ਬੇਗੋਵਾਲ ਅਮਰੀਕਾ ਦੇ ਸੂਬੇ ਜੌਰਜੀਆ ਤੋਂ ਸਾਹਮਣੇ ਆਇਆ ਹੈ। ਜਿਥੇ ਆਪਣੇ ਸਟੋਰ ’ਤੇ ਕੰਮ ਕਰ ਰਹੇ 37 ਸਾਲਾ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰੀਆਂ ਗਈਆਂ। ਜਾਣਕਾਰੀ ਅਨੁਸਾਰ ਬੀਤੇ ਕੱਲ ਅਮਰੀਕਨ ਸਮੇਂ ਮੁਤਾਬਕ 1 ਅਗਸਤ ਨੂੰ ਸਟੋਰ ਖੋਲ੍ਹਣ ਤੋਂ ਬਾਅਦ ਕਰਨਜੀਤ ਉੱਥੇ ਮੌਜੂਦ ਸੀ ਕਿ ਅਚਾਨਕ ਅਮਰੀਕਨ ਬਸ਼ਿੰਦਾ ਕਾਲਾ ਆਇਆ ਜਿਸ ਨੇ ਕਰਨਜੀਤ ਦੇ ਗੋਲੀਆਂ ਮਾਰ ਦਿੱਤੀਆਂ।

ਜਿਸ ਤੋਂ ਬਾਅਦ ਕਰਨਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ  ਉਸਦਾ ਇਲਾਜ ਚੱਲ ਰਿਹਾ ਹੈ। ਗੋਲੀ ਮਾਰਨ ਵਾਲੇ ਨੂੰ ਅਮਰੀਕਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਕਰਨਜੀਤ ਸਿੰਘ 2009 ’ਚ ਅਮਰੀਕਾ ਗਿਆ ਸੀ, ਜੋ 4 ਸਾਲ ਬਾਅਦ ਪੱਕਾ ਹੋ ਕੇ ਗਿਆ ਸੀ। ਪੀੜਤ ਪੰਜਾਬ ਦੇ ਜ਼ਿਲਾ ਕਪੂਰਥਲਾ ’ਚ ਪੈਂਦੇ ਹਲਕਾ ਭੁਲੱਥ ਦੇ ਸ਼ਹਿਰ ਬੇਗੋਵਾਲ ਦਾ ਰਹਿਣ ਵਾਲਾ ਹੈ।