ਮੈਨੂੰ ਵਿਸ਼ਵਾਸ ਹੈ ਕਿ 130 ਕਰੋੜ ਦੇਸ਼ਵਾਸੀ ਦੇਸ਼ ਨੂੰ ਦੁਬਾਰਾ ਉਚਾਈ ’ਤੇ ਲਿਜਾਣ ਲਈ ਕੰਮ ਕਰਨਗੇ : ਮੋਦ

ਏਜੰਸੀ

ਖ਼ਬਰਾਂ, ਪੰਜਾਬ

ਮੈਨੂੰ ਵਿਸ਼ਵਾਸ ਹੈ ਕਿ 130 ਕਰੋੜ ਦੇਸ਼ਵਾਸੀ ਦੇਸ਼ ਨੂੰ ਦੁਬਾਰਾ ਉਚਾਈ ’ਤੇ ਲਿਜਾਣ ਲਈ ਕੰਮ ਕਰਨਗੇ : ਮੋਦੀ

image

ਨਵੀਂ ਦਿੱਲੀ, 2 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਆਸ਼ਾਵੰਦ ਹਨ ਕਿ 130 ਕਰੋੜ ਭਾਰਤੀ ਦੇਸ਼ ਨੂੰ ਨਵੀਂਆਂ ਉਚਾਈਆਂ ’ਤੇ ਲੈ ਜਾਣ ਲਈ ਸਖ਼ਤ ਮਿਹਨਤ ਕਰਨਾ ਜਾਰੀ ਰੱਖਣਗੇ। ਇਸ ਬਾਰੇ ਕੀਤੇ ਗਏ ਅਪਣੇ ਟਵੀਟ ’ਚ ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਰਿਕਾਰਡ ਵੈਕਸੀਨੇਸ਼ਨ, ਜ਼ਿਆਦਾ ਜੀਐਸਟੀ ਕੁਲੈਕਸ਼ਨ ਤੇ ਓਲੰਪਿਕ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਭਵਿੱਖ ਲਈ ਨਵੀਂ ਉਮੀਦ ਜਗਾਉਂਦਾ ਹੈ।
ਅਪਣੇ ਇਕ ਟਵੀਟ ’ਚ ਪੀਐਮ ਮੋਦੀ ਨੇ ਲਿਖਿਆ ਹੈ ਕਿ ਅਗੱਸਤ ਦੇ ਆਉਂਦੇ ਹੀ ਭਾਰਤ ’ਚ ਅਮਿ੍ਰਤ ਤਿਉਹਾਰ ਦੀ ਸ਼ੁਰੂਆਤ ਹੋਈ ਹੈ। ਇਸ ਦੌਰਾਨ ਅਸੀਂ ਸਾਰਿਆਂ ਨੇ ਕਈ ਸਾਰਿਆਂ ਨੇ ਕਈ ਅਜਿਹੀਆਂ ਚੀਜਾਂ ਹੁੰਦੀਆਂ ਦੇਖੀਆਂ ਹਨ ਜਿਨ੍ਹਾਂ ’ਤੇ ਭਾਰਤੀ ਦਾ ਛਾਤੀ ਮਾਣ ਨਾਲ ਚੌੜੀ ਹੋ ਜਾਂਦੀ ਹੈ। ਹਰ ਭਾਰਤੀ ਖੁਸ਼ ਹੈ। ਇਸ ਦੌਰਾਨ ਭਾਰਤ ’ਚ ਵੈਕਸੀਨ ਦੀ ਰਿਕਾਰਡ ਖ਼ੁਰਾਕ ਦਿਤੀ ਗਈ ਹੈ ਤੇ ਜੀਐਸਟੀ ਦਾ ਲਗਾਤਾਰ ਵਧਦਾ ਕੁਲੈਕਸ਼ਨ ਦੱਸ ਰਿਹਾ ਹੈ ਕਿ ਦੇਸ਼ ਦੀ ਅਰਥਵਿਵਸਥਾ ਫਿਰ ਗਤੀ ਫੜ੍ਹ ਰਹੀ ਹੈ।
ਪੀਐਮ ਮੋਦੀ ਨੇ ਅਪਣੇ ਟਵੀਟ ’ਚ ਇਹ ਵੀ ਕਿਹਾ ਹੈ ਕਿ ਉਲੰਪਿਕ ’ਚ ਸਿਰਫ਼ ਪੀਵੀ ਸਿੰਧੂ ਹੀ ਮੈਡਲ ਜਿੱਤਣ ਦੀ ਦਾਅਵੇਦਾਰ ਨਹੀਂ ਸੀ ਬਲਕਿ ਉਸ ਉਲੰਪਿਕ ’ਚ ਮਰਦ ਤੇ ਮਹਿਲਾ ਹਾਕੀ ਟੀਮ ਨੇ ਵੀ ਅਪਣਾ ਸਰਵਉੱਚ ਪ੍ਰਦਰਸ਼ਨ ਕੀਤਾ ਹੈ। ਦੋਵੇਂ ਹੀ ਟੀਮਾਂ ਦਾ ਇਹ ਪ੍ਰਦਰਸ਼ਨ ਇਤਿਹਾਸਕ ਹੈ। ਉਨ੍ਹਾਂ ਕਿਹਾ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਆਸ਼ਾਵਾਦੀ ਹੈ ਕਿ ਭਾਰਤ ਦਾ ਹਰ ਦੇਸ਼ਵਾਸੀ ਇਸ ਦੇਸ਼ ਨੂੰ ਉਚਾਈ ’ਤੇ ਲੈ ਜਾਣ ਲਈ ਸਖ਼ਤ ਮਿਹਨਤ ਕਰੇਗਾ।    (ਏਜੰਸੀ)