ਲਾਲੂ ਨੇ ਮੁਲਾਇਮ ਸਿੰਘ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਪੰਜਾਬ

ਲਾਲੂ ਨੇ ਮੁਲਾਇਮ ਸਿੰਘ ਨਾਲ ਕੀਤੀ ਮੁਲਾਕਾਤ

image

ਕਿਹਾ, ‘ਪੂੰਜੀਵਾਦ ਅਤੇ ਮੌਕਾਪ੍ਰਸਤੀ ਦੀ ਨਹੀਂ ਬਲਕਿ ਸਮਾਜਵਾਦ ਦੀ ਲੋੜ’

ਨਵੀਂ ਦਿੱਲੀ, 2 ਅਗੱਸਤ : ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਦੇਸ਼ ਨੂੰ ਇਸ ਸਮੇਂ ਪੂੰਜੀਵਾਦ ਅਤੇ ਮੌਕਾਪ੍ਰਸਤੀ ਦੀ ਲੋੜ ਨਹੀਂ ਬਲਕਿ ਲੋਕਾਂ ਦੀ ਬਰਾਬਰੀ ਅਤੇ ਸਮਾਜਵਾਦ ਦੀ ਜ਼ਰੂਰਤ ਹੈ। 
ਉਨ੍ਹਾਂ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਇਕ ਟਵੀਟ ਵਿਚ ਕੀਤਾ ਹੈ। ਲਾਲੂ ਯਾਦਵ ਨੇ ਅਪਣੇ ਟਵੀਟ ਵਿਚ ਲਿਖਿਆ, ‘ਅੱਜ ਦੇਸ਼ ਦੇ ਸੱਭ ਤੋਂ ਸੀਨੀਅਰ ਸਮਾਜਵਾਦੀ ਸਹਿਯੋਗੀ ਮੁਲਾਇਮ ਸਿੰਘ ਨੂੰ ਮਿਲ ਕੇ, ਉਨ੍ਹਾਂ ਦੀ ਸਿਹਤ ਬਾਰੇ ਜਾਣਿਆ। ਪਿੰਡ-ਦੇਸ, ਖੇਤ-ਕੋਠੇ, ਅਸਮਾਨਤਾ, ਅਨਪੜ੍ਹਤਾ, ਕਿਸਾਨਾਂ, ਗ਼ਰੀਬ ਨੌਜਵਾਨਾਂ ਅਤੇ ਬੇਰੁਜ਼ਗਾਰਾਂ ਲਈ ਸਾਡੀਆਂ ਚਿੰਤਾਵਾਂ ਅਤੇ ਲੜਾਈਆਂ ਸਾਂਝੀਆਂ ਹਨ। ਅੱਜ ਦੇਸ਼ ਨੂੰ ਲੋਕਾਂ ਦੀ ਬਰਾਬਰੀ ਅਤੇ ਸਮਾਜਵਾਦ ਦੀ ਸਖ਼ਤ ਲੋੜ ਹੈ, ਪੂੰਜੀਵਾਦ ਅਤੇ ਫਿਰਕਾਪ੍ਰਸਤੀ ਦੀ ਨਹੀਂ।’ ਮੁਲਾਇਮ ਦੇ ਨਾਲ ਬਿਹਾਰ ਅਤੇ ਦੇਸ਼ ਦੇ ਪ੍ਰਮੁੱਖ ਨੇਤਾ ਲਾਲੂ ਦੀ ਇਸ ਮੁਲਾਕਾਤ ਦੇ ਦੌਰਾਨ ਮੁਲਾਇਮ ਦੇ ਬੇਟੇ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ ਯਾਦਵ ਵੀ ਮੌਜੂਦ ਸਨ।        (ਏਜੰਸੀ