ਸੁਮੇਧ ਸੈਣੀ ਦੀ ਗਿ੍ਫ਼ਤਾਰੀ ਲਈ ਵਿਜੀਲੈਂਸ ਬਿਊਰੋ ਦਾ ਛਾਪਾ

ਏਜੰਸੀ

ਖ਼ਬਰਾਂ, ਪੰਜਾਬ

ਸੁਮੇਧ ਸੈਣੀ ਦੀ ਗਿ੍ਫ਼ਤਾਰੀ ਲਈ ਵਿਜੀਲੈਂਸ ਬਿਊਰੋ ਦਾ ਛਾਪਾ

image

ਚੰਡੀਗੜ੍ਹ, 2 ਅਗੱਸਤ (ਭੁੱਲਰ): ਅੱਜ ਸ਼ਾਮ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਇਥੇ ਸੈਕਟਰ 20 ਸਥਿਤ ਰਿਹਾਇਸ਼ 'ਤੇ ਪੁਲਿਸ ਵਲੋਂ ਛਾਪਾ ਮਾਰਿਆ ਗਿਆ | ਭਾਵੇਂ ਪਹਿਲਾਂ ਇਹ ਸਮਝਿਆ ਜਾਂਦਾ ਰਿਹਾ ਕਿ ਪੰਜਾਬ ਪੁਲਿਸ ਦੀ ਟੀਮ ਨੇ ਸੈਣੀ ਵਿਰੁਧ ਮੁਲਤਾਨੀ ਅਗ਼ਵਾ ਤੇ ਹਤਿਆ ਕਾਂਡ ਜਾਂ ਬੇਅਦਬੀ ਮਾਮਲੇ ਵਿਚ ਕਾਰਵਾਈ ਕੀਤੀ ਹੈ ਪਰ ਬਾਅਦ ਵਿਚ ਸਪੱਸ਼ਟ ਹੋਇਆ ਕਿ ਛਾਪਾ ਮਾਰਨ ਆਈ ਟੀਮ ਵਿਜੀਲੈਂਸ ਦੀ ਹੈ | 15 ਤੋਂ 20 ਪੁਲਿਸ ਮੁਲਾਜ਼ਮਾਂ ਨੇ ਖ਼ਬਰ ਲਿਖੇ ਜਾਣ ਤਕ ਸੈਣੀ ਦੀ ਰਿਹਾਇਸ਼ ਨੂੰ  ਦੋਵੇਂ ਪਾਸਿਉਂ ਘੇਰਿਆ ਹੋਇਆ ਸੀ ਪਰ ਸੈਣੀ ਦੀ ਸੁਰੱਖਿਆ ਦੇ ਮੁਲਾਜ਼ਮ ਉਨ੍ਹਾਂ ਨੂੰ  ਕੋਠੀ ਅੰਦਰ ਜਾਣ ਦੀ ਆਗਿਆ ਨਹੀਂ ਦੇ ਰਹੇ ਸਨ ਅਤੇ ਗੇਟ ਨੂੰ  ਤਾਲਾ ਲਗਾ ਦਿਤਾ ਗਿਆ | ਆਿਖ਼ਰ ਢੇੜ ਘੰਟੇ ਦੀ ਕਸ਼ਮਕਸ਼ ਦੇ ਬਾਅਦ ਵਿਜੀਲੈਂਸ ਟੀਮ ਚੰਡੀਗੜ੍ਹ ਪੁਲਿਸ ਦੀ ਮਦਦ ਨਾਲ ਅੰਦਰ ਦਾਖ਼ਲ ਹੋ ਸਕੀ | ਟੀਮ ਵਲੋਂ ਸੈਣੀ ਦੀ ਰਿਹਾਇਸ਼ ਦੇ ਹਰ ਕਮਰੇ ਅਤੇ ਬੇਸਮੈਂਟ ਤਕ ਦਾ ਚੱਪਾ-ਚੱਪਾ ਛਾਣਦਿਆਂ ਤਾਲਾਸ਼ੀ ਲਈ ਗਈ | 
ਸੈਣੀ ਦੇ ਵਕੀਲ ਵੀ ਮੌਕੇ ਉਪਰ ਪਹੁੰਚੇ ਹਨ ਤੇ ਉਨ੍ਹਾਂ ਵਲੋਂ ਛਾਪਾ ਮਾਰਨ ਆਈ ਪੁਲਿਸ ਤੋਂ ਦਰਜ ਕੇਸ ਦੀ ਐਫ਼.ਆਈ.ਆਰ ਦੀ ਕਾਪੀ ਮੰਗੀ ਜਾ ਰਹੀ ਹੈ ਕਿਉਂਕਿ ਮੁਲਤਾਨੀ ਤੇ ਹੋਰ ਮਾਮਲਿਆਂ ਵਿਚ ਤਾਂ ਸੈਣੀ ਨੂੰ  ਜ਼ਮਾਨਤ ਦਿਤੀ ਹੋਈ ਹੈ | ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਨੇ ਕਿਸੇ ਨਵੇਂ ਦਰਜ ਮਾਮਲੇ ਵਿਚ ਛਾਪਾ ਮਾਰਿਆ ਹੈ ਤੇ ਸੈਣੀ ਦੀ ਗਿ੍ਫ਼ਤਾਰੀ ਲਈ ਕਾਰਵਾਈ ਹੈ ਪਰ ਸੈਣੀ ਦੇ ਸੁਰੱਖਿਆ ਮੁਲਾਜ਼ਮ ਕਹਿ ਰਹੇ ਹਨ ਕਿ ਉਹ ਘਰ ਵਿਚ ਨਹੀਂ ਹਨ |
ਇਹ ਵੀ ਚਰਚਾ ਹੈ ਕਿ ਸੈਣੀ ਦੀ ਰਿਹਾਇਸ਼ੀ ਕੋਠੀ ਦਾ ਝਗੜਾ ਹੈ, ਜੋ ਸੈਣੀ ਵਲੋਂ ਖ਼ਰੀਦੀ ਜਾ ਚੁੱਕੀ ਹੈ ਪਰ ਇਸ ਨੂੰ  ਕਿਰਾਏ 'ਤੇ ਦਿਖਾਇਆ ਜਾ ਰਿਹਾ ਹੈ | ਕਿਰਾਇਆ ਢਾਈ ਲੱਖ ਰੁਪਏ ਮਹੀਨਾ ਜਸਪਾਲ ਸਿੰਘ ਨਾਂ ਦੇ ਮੁਅੱਤਲ ਅਧਿਕਾਰ ਦੇ ਨਾਂ ਜਾ ਰਿਹਾ ਹੈ | ਇਹ ਮਾਮਲਾ ਕੋਰਟ 'ਚ ਵੀ ਸੁਣਵਾਈ ਅਧੀਨ ਹੈ |