ਕਰੋੜਾਂ ਰੁਪਏ ਦਾ ਕਣਕ ਘੁਟਾਲਾ: ਇੰਚਾਰਜ ਸਮੇਤ 6 ਨਿਰੀਖਕਾਂ ਖ਼ਿਲਾਫ਼ ਮੁਕੱਦਮੇ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਨਗਰੇਨ ਦੇ ਫਿਰੋਜ਼ਪੁਰ ਸਥਿਤ ਵੱਖ-ਵੱਖ ਗੁਦਾਮਾਂ ਵਿਚ ਕਰੋੜਾਂ ਰੁਪਏ ਦੀ ਕਣਕ ਖੁਰਦ ਬੁਰਦ ਦਾ ਮਾਮਲਾ ਸਾਹਮਣੇ ਆਇਆ ਸੀ।

Cases filed against 6 inspectors including the in-charge in Wheat scam



ਫਿਰੋਜ਼ਪੁਰ: ਪਨਗਰੇਨ ਦੇ ਵੱਖ ਵੱਖ ਗੁਦਾਮਾਂ ਵਿਚੋਂ ਖੁਰਦ ਬੁਰਦ ਹੋਈ 3 ਕਰੋੜ ਰੁਪਏ ਤੋਂ ਵਧੇਰੇ ਕਣਕ ਘੁਟਾਲੇ ਵਿਚ ਫਿਰੋਜ਼ਪੁਰ ਦੇ ਦੋ ਥਾਣਿਆਂ ਵਿਚ ਇਕ ਨਿਰੀਖਕ ਇੰਚਾਰਜ ਸਮੇਤ 6 ਨਿਰੀਖ਼ਕਾਂ ’ਤੇ 4 ਐਫਆਈਆਰ ਰਾਹੀਂ ਗਬਨ ਦਾ ਪਰਚਾ ਦਰਜ ਹੋਇਆ ਹੈ।

Scam

ਜ਼ਿਕਰਯੋਗ ਹੈ ਕਿ ਪਨਗਰੇਨ ਦੇ ਫਿਰੋਜ਼ਪੁਰ ਸਥਿਤ ਵੱਖ-ਵੱਖ ਗੁਦਾਮਾਂ ਵਿਚ ਕਰੋੜਾਂ ਰੁਪਏ ਦੀ ਕਣਕ ਖੁਰਦ ਬੁਰਦ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਜਾਂਚ ਉਪਰੰਤ ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਮਾਮਲੇ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਐਫਆਈਆਰ ਨੰਬਰ 275 ਰਾਹੀਂ ਕਰੀਬ 7 ਲੱਖ ਰੁਪਏ ਦੀ ਕਣਕ ਦੀ ਘਾਟ, ਐਫਆਈਆਰ ਨੰਬਰ 276 ਰਾਹੀਂ 71 ਲੱਖ ਰੁਪਏ ਦੀ ਘਾਟ ਅਤੇ ਐਫਆਈਆਰ ਨੰਬਰ 277 ਰਾਹੀਂ 2 ਕਰੋੜ 31 ਲੱਖ ਰੁਪਏ ਦੀ ਕੀਮਤ ਦੀ ਕਣਕ ਦੀ ਘਾਟ ਪੈਣ ’ਤੇ ਹੰਸ ਰਾਜ ਨਿਰੀਖਕ ਇੰਚਾਰਜ, ਗੁਲਾਬ ਸਿੰਘ, ਬਲਜੀਤ ਰਾਮ, ਯਾਦਵਿੰਦਰ ਸਿੰਘ, ਹੰਸ ਰਾਜ, ਬਾਜ ਚੰਦ ਸਮੂਹ ਨਿਰੀਖਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਉਕਤ ਮੁਲਾਜ਼ਮਾਂ ’ਤੇ ਇਕ ਹੋਰ ਗੋਦਾਮ ਵਿਚ ਕਣਕ ਦੀ ਘਾਟ ਪੈਣ ਸਬੰਧੀ ਮਾਮਲਾ ਦਰਜ ਕੀਤਾ ਹੈ।