MC ਮੁਹੰਮਦ ਅਕਬਰ ਕਤਲ ਮਾਮਲੇ ’ਚ ਮਲੇਰਕੋਟਲਾ ਪੁਲਿਸ ਦੀ ਕਾਰਵਾਈ, ਗੋਲੀ ਮਾਰਨ ਵਾਲੇ ਸ਼ੂਟਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

AAP ਕੌਂਸਲਰ ਮੁਹੰਮਦ ਅਕਬਰ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰਾਂ ਗ੍ਰਿਫ਼ਤਾਰ

MC Mohammad Akbar Murder Case Shooters arrested

 

ਮਲੇਰਕੋਟਲਾ: ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਲੇਰਕੋਟਲਾ ਪੁਲਿਸ ਨੇ ਕਤਲ ਕੇਸ ਨੂੰ 24 ਘੰਟਿਆਂ ਅੰਦਰ ਸੁਲਝਾਉਂਦੇ ਹੋਏ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੀ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਅਵਨੀਤ ਕੌਰ ਨੇ ਸਾਂਝੀ ਕੀਤੀ ਹੈ। ਉਪ ਕਪਤਾਨ ਪੁਲਿਸ ਮਲੇਕਰੋਟਲਾ ਕੁਲਦੀਪ ਸਿੰਘ ਅਤੇ ਗੁਰਇਕਬਾਲ ਸਿੰਘ ਉਪ ਕਪਤਾਨ ਪੁਲਿਸ ਅਮਰਗੜ ਦੀ ਨਿਗਰਾਨੀ ਹੇਠ ਇਸ ਕਤਲ ਦੀ ਗੁੱਥੀ 24 ਘੰਟੇ ਦੇ ਅੰਦਰ ਸੁਲਝਾ ਲਈ ਗਈ ਸੀ।

MC Mohammad Akbar Murder Case Shooters arrested

ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ-1 ਮਲੇਰਕੋਟਲਾ ਵੱਲੋ ਮੁੱਖ ਸਾਜ਼ਿਸ਼ਕਰਤਾ ਵਸੀਮ ਇਕਬਾਲ ਉਰਫ ਸੋਨੀ ਪੁੱਤਰ ਮਹੁੰਮਦ ਨਜੀਰ ਵਾਸੀ ਇਸਮਾਇਲ ਬਸਤੀ ਨਜ਼ਦੀਕ ਮਾਨਾ ਫਾਟਕ ਮਲੇਰਕੋਟਲਾ, ਮਹੁੰਮਦ ਸਾਦਾਵ ਪੁੱਤਰ ਨਸੀਮ ਵਾਸੀ ਪੀਰੜ ਥਾਣਾ ਨਾਗਲਾ ਜ਼ਿਲ੍ਹਾ ਸਹਾਰਨਪੁਰ ਯੂਪੀ ਅਤੇ ਤਹਿਸੀਮ ਪੁੱਤਰ ਨਸੀਮ ਵਾਸੀ ਬਗਰਾ ਥਾਣਾ ਤੀਤਾਵੀ ਜ਼ਿਲ੍ਹਾ ਮੁੱਜ਼ਫਰਨਗਰ ਯੂਪੀ ਨੂੰ ਮਿਤੀ 01.08.2022 ਨੂੰ ਗ੍ਰਿਫਤਾਰ ਕੀਤਾ। ਇਸ ਦੌਰਾਨ ਇਹਨਾਂ ਦੇ ਕਬਜ਼ੇ ’ਚੋਂ ਹਥਿਆਰ ਖਰੀਦਣ ਸਮੇਂ ਵਰਤੀ ਗਈ ਫਾਰਚੂਨਰ ਗੱਡੀ ਨੰਬਰ-PB-19-Q 9000 ਨੂੰ ਬਰਾਮਦ ਕੀਤਾ ਕਰ ਲਿਆ ਸੀ।

ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮਹੁੰਮਦ ਅਕਬਰ ਦਾ ਕਤਲ ਕਰਨ ਵਾਲੇ ਮੁੱਖ ਸ਼ੂਟਰ ਮੁਹੰਮਦ ਆਸਿਫ ਪੁੱਤਰ ਮਹੁੰਮਦ ਅਖਤਰ ਵਾਸੀ ਛੋਟਾ ਖਾਰਾ ਖੂਹ ਭੂਮਸੀ ਮਲੇਰਕੋਟਲਾ ਅਤੇ ਮਹੁੰਮਦ ਮੁਰਸਦ ਪੁੱਤਰ ਮਹੁੰਮਦ ਸਮਸਾਦ ਵਾਸੀ ਬਾਲੂ ਕੀ ਬਸਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਹੰਮਦ ਆਸਿਫ ਦੇ ਕਬਜ਼ੇ ’ਚੋਂ ਮੁਹੰਮਦ ਅਕਬਰ ਦਾ ਕਤਲ ਕਰਨ ਸਮੇਂ ਵਰਤਿਆ ਗਿਆ ਦੇਸੀ ਪਸਤੋਲ/ਕੱਟਾ ਬਰਾਮਦ ਹੋਇਆ, ਜਿਸ ਵਿਚੋ ਇੱਕ ਜਿੰਦਾ ਕਾਰਤੂਸ 8 ਐਮਐਮ ਬਰਾਮਦ ਕੀਤਾ ਗਿਆ।