ਮਾਮਲਾ ਗੋਬਿੰਦ ਸਾਗਰ ਝੀਲ ਵਿਚ ਨੌਜਵਾਨਾਂ ਦੀ ਮੌਤ ਦਾ ਮਾਮਲਾ

ਏਜੰਸੀ

ਖ਼ਬਰਾਂ, ਪੰਜਾਬ

ਮਾਮਲਾ ਗੋਬਿੰਦ ਸਾਗਰ ਝੀਲ ਵਿਚ ਨੌਜਵਾਨਾਂ ਦੀ ਮੌਤ ਦਾ ਮਾਮਲਾ

image

ਪੀੜਤ ਪ੍ਰਵਾਰਾਂ ਨੇ ਸੂਬਾ ਸਰਕਾਰ ਵਲੋਂ ਐਲਾਨੀ ਰਾਸ਼ੀ ਨਾ ਲੈਣ ਦਾ ਕੀਤਾ ਐਲਾਨ

ਬਨੂੜ, 3 ਅਗੱਸਤ (ਅਵਤਾਰ ਸਿੰਘ): ਬਨੂੜ ਦੇ ਵਾਰਡ ਨੰ: 11 ਮੀਰਾ ਸ਼ਾਹ ਕਲੋਨੀ ਦੇ ਡੁੱਬਕੇ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤੀ ਸਹਾਇਤਾ ਰਾਸ਼ੀ ਨਾ ਲੈਣ ਦਾ ਐਲਾਨ ਕੀਤਾ ਹੈ। 
ਚਾਰ ਮੈਂਬਰਾਂ ਨੂੰ ਗੁਆਉਣ ਵਾਲੇ ਬਜ਼ੁਰਗ  ਸੁਰਜੀਤ ਰਾਮ ਤੇ ਉਸ ਦੇ ਪੁੱਤਰ ਲਾਲ ਚੰਦ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪੀੜਤਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਗ੍ਰਾਂਟ ਐਲਾਨੀ ਗਈ ਹੈ, ਜਦਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੇਵਲ ਇਕ-ਇਕ ਲੱਖ ਰੁਪਏ ਦਾ ਐਲਾਨ ਕੀਤਾ ਹੈ। ਜੋ ਪੀੜਤਾਂ ਨਾਲ ਕੋਝਾ ਮਜ਼ਾਕ ਹੈ। 
ਸੁਰਜੀਤ ਰਾਮ ਨੇ ਦੱਸਿਆ ਕਿ ਉਸ ਅਪਾਹਿਜ ਪੁੱਤਰ ਲਾਲ ਚੰਦ ਦੇ ਦੋਵੇਂ ਨੌਜਵਾਨ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸਨ। ਇਸ ਤੋਂ ਇਲਾਵਾ ਉਸ ਦੇ 32 ਸਾਲਾ ਪੁੱਤਰ ਪਵਨ ਕੁਮਾਰ ਦੀ ਵੀ ਇਸ ਭਿਆਨਕ ਹਾਦਸੇ ਵਿਚ ਮੌਤ ਹੋ ਚੁੱਕੀ ਹੈ। ਜੋ ਕਿ ਤਿੰਨ ਲੜਕੀਆਂ ਦਾ ਤੇ ਇੱਕ ਛੇ ਮਹੀਨੇ ਦੇ ਲੜਕੇ ਦਾ ਪਿਓ ਸੀ। ਉਸ ਦੇ ਤੀਜੇ ਪੁੱਤਰ ਰਮੇਸ਼ ਕੁਮਾਰ ਦੇ 11ਵੀ ਕਲਾਸ ਵਿੱਚ ਪੜ੍ਹਨ ਵਾਲਾ ਨੌਜਵਾਨ ਪੁੱਤਰ ਲਖਬੀਰ ਸਿੰਘ ਵੀ ਇਸ ਹਾਦਸੇ ਦੀ ਭੇਟ ਚੜ੍ਹ ਗਿਆ ਹੈ। ਉਨਾਂ ਕਿਹਾ ਕਿ ਇਹ ਰਾਸ਼ੀ ਨਾ-ਕਾਫੀ ਹੈ। ਇਸ ਤਰਾਂ ਹੋਰਨਾਂ ਪਰਿਵਾਰਾਂ ਦੇ ਮੈਂਬਰਾਂ ਨੇ ਵੀ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਇਕ ਇਕ ਲੱਖ ਰੁਪਏ ਦੀ ਰਾਸ਼ੀ ਨਾ ਲੈਣ ਦਾ ਐਲਾਨ ਕੀਤਾ ਹੈ। 
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਦਾ ਮਦਈ ਹੈ, ਉਹ ਪੀੜਤਾਂ ਨੂੰ ਘੱਟੋ ਘੱਟ ਦਸ-ਦਸ ਲੱਖ ਰੁਪਏ ਦੇਵੇ, ਜਿਸ ਨਾਲ ਪਰਵਾਰਾਂ ਦਾ ਗੁਜ਼ਾਰਾ ਚਲਾ ਸਕੇ। 
ਫੋਟੋ ਕੈਪਸ਼ਨ:-ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਰਾਸ਼ੀ ਨਾ ਲੈਣ ਦਾ ਐਲਾਨ ਕਰਦੇ ਹੋਏ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰ