ਅਫ਼ਗ਼ਾਨ ਸਿੱਖਾਂ 'ਤੇ ਹੋ ਰਹੇ ਹਮਲਿਆਂ ਦਾ ਮਾਮਲਾ : ਸਮਿਤ ਸਿੰਘ ਮਾਨ ਨੇ ਸਰਕਾਰ ਨੂੰ ਕੀਤੀ ਇਹ ਅਪੀਲ
ਸਰਕਾਰ ਵਲੋਂ ਸਿੱਖਾਂ ਦੇ ਮਾੜੇ ਸਮੇਂ 'ਚ ਸਾਥ ਦੇਣਾ ਕਾਫੀ ਨਹੀਂ ਸਗੋਂ ਮੁੜ ਵਸੇਬਾ ਵੀ ਬਣਾਵੇ ਯਕੀਨੀ
ਚੰਡੀਗੜ੍ਹ : ਅਫ਼ਗ਼ਾਨਿਸਤਾਨ 'ਚ ਸਿੱਖਾਂ 'ਤੇ ਹਮਲਿਆਂ ਅਤੇ ਅੱਤਿਆਚਾਰ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਲਗਾਤਾਰ ਹੋ ਰਹੇ ਹਮਲਿਆਂ ਕਾਰਨ ਅਫ਼ਗ਼ਾਨ ਸਿੱਖਾਂ ਦੀ ਇਸ ਹਾਲਤ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਖ਼ਬਰ ਹੈ ਕਿ ਹਮਲਿਆਂ ਦੇ ਵਿਚਕਾਰ ਬੱਚਿਆਂ ਸਮੇਤ ਘੱਟੋ-ਘੱਟ 30 ਅਫ਼ਗ਼ਾਨ ਸਿੱਖ ਬੁੱਧਵਾਰ ਯਾਨੀ ਅੱਜ ਦਿੱਲੀ ਆਉਣ ਵਾਲੇ ਹਨ।
ਇਸ 'ਤੇ ਹੁਣ ਕਾਂਗਰਸ ਨੇਤਾ ਸਮਿਤ ਸਿੰਘ ਨੇ ਟਵੀਟ ਕਰਕੇ ਸਰਕਾਰ ਨੂੰ ਉਨ੍ਹਾਂ ਲਈ ਹੋਰ ਕੰਮ ਕਰਨ ਲਈ ਕਿਹਾ ਹੈ। ਉਸ ਨੇ ਟਵੀਟ ਕਰ ਕੇ ਲਿਖਿਆ ਕਿ ਇਹ ਗਿਣਤੀ ਪੂਰੀ ਕਹਾਣੀ ਨਹੀਂ ਹੈ। ਭਾਰਤ ਆਉਣ ਵਾਲੇ ਜ਼ਿਆਦਾਤਰ ਅਫ਼ਗ਼ਾਨ ਸਿੱਖ ਅਤੇ ਹਿੰਦੂ ਇਸ ਲਈ ਵਾਪਸ ਆ ਜਾਂਦੇ ਹਨ ਕਿਉਂਕਿ ਉਨ੍ਹਾਂ ਕੋਲ ਘਰ ਦਾ ਕਿਰਾਇਆ ਦੇਣ ਜਾਂ ਦਵਾਈ ਖਰੀਦਣ ਲਈ ਲਈ ਪੈਸੇ ਨਹੀਂ ਅਤੇ ਨਾ ਹੀ ਕੋਈ ਨੌਕਰੀ ਜਾਂ ਹੈ।
ਇੱਕ ਸ਼ਰਨਾਰਥੀ ਦੀ ਮਦਦ ਕਰਨ ਦਾ ਅਸਲ ਕੰਮ ਉਹਨਾਂ ਨੂੰ ਉਹਨਾਂ ਦੇ ਮਾੜੇ ਸਮੇਂ ਵਿੱਚ ਬਾਹਰ ਕੱਢਣਾ ਨਹੀਂ ਹੈ, ਸਗੋਂ ਉਹਨਾਂ ਨੂੰ ਮੁੜ ਵਸਾਉਣ ਵਿੱਚ ਮਦਦ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਸਿਖਾਂ ਲਈ ਵੱਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ"