ਖੰਨਾ 'ਚ 50 ਰੁਪਏ ਨੂੰ ਲੈ ਕੇ ਕਤਲ: ਸ਼ਰਾਬ ਪੀ ਕੇ 2 ਮਜ਼ਦੂਰਾਂ 'ਚ ਝਗੜਾ

ਏਜੰਸੀ

ਖ਼ਬਰਾਂ, ਪੰਜਾਬ

ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿਤੀ ਗਈ।

PHOTO

 

ਖੰਨਾ : ਪੰਜਾਬ ਦੇ ਸਮਰਾਲਾ, ਖੰਨਾ ਦੇ ਪਿੰਡ ਢਿਲਵਾਂ 'ਚ 50 ਰੁਪਏ ਦੀ ਖਾਤਰ ਕੀਤਾ ਗਿਆ ਕਤਲ। ਇਕ ਸਾਥੀ ਨੇ ਆਪਣੇ ਦੂਜੇ ਸਾਥੀ ਨੂੰ ਡੰਡੇ ਨਾਲ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਦੋਵੇਂ ਸ਼ਰਾਬ ਪੀ ਕੇ ਝਗੜਾ ਕਰਨ ਲੱਗੇ। ਮ੍ਰਿਤਕ ਦੀ ਪਛਾਣ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਿਵਨਾਥ ਮੁਖੀਆ (45) ਵਜੋਂ ਹੋਈ ਹੈ। ਇਸ ਕਤਲ ਕੇਸ ਵਿਚ ਪੁਲਿਸ ਨੇ ਮੁਲਜ਼ਮ ਇੰਨਜੀਤ ਮੁਖੀਆ ਵਾਸੀ ਜ਼ਿਲ੍ਹਾ ਬਾੜਾ (ਨੇਪਾਲ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਡੀਐਸਪੀ ਵਰਿਆਮ ਸਿੰਘ ਨੇ ਦਸਿਆ ਕਿ ਸ਼ਿਵਨਾਥ ਮੁਖੀਆ ਅਤੇ ਅੰਤਰਜੀਤ ਦੋਵੇਂ ਪਿੰਡ ਢਿਲਵਾਂ ਵਿਚ ਖੇਤਾਂ ਵਿਚ ਕੰਮ ਕਰਦੇ ਹਨ ਅਤੇ ਮੋਟਰਾਂ ’ਤੇ ਰਹਿੰਦੇ ਹਨ। ਬੀਤੀ ਰਾਤ ਦੋਵੇਂ ਸ਼ਰਾਬ ਲਿਆ ਕੇ ਪੀਣ ਲੱਗੇ। ਸ਼ਰਾਬ ਪੀਂਦਿਆਂ ਹੀ ਅੰਦਰਜੀਤ ਨੇ ਸ਼ਿਵਨਾਥ ਨੂੰ ਇੱਕ ਪੈੱਗ ਹੋਰ ਲਾਉਣ ਲਈ ਕਿਹਾ। ਸ਼ਿਵਨਾਥ ਨੇ ਪੈੱਗ ਲਗਾਉਣ ਤੋਂ ਇਨਕਾਰ ਕਰ ਦਿਤਾ। ਪੈੱਗ ਨਾ ਲਗਾਉਣ 'ਤੇ ਇੰਦਰਜੀਤ ਨੇ ਉਸ ਤੋਂ 50 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿਤੀ।

50 ਰੁਪਏ ਨਾ ਦੇਣ 'ਤੇ ਇੰਦਰਜੀਤ ਨੇ ਮੋਟਰ 'ਤੇ ਪਏ ਡੰਡੇ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਸ਼ਿਵਨਾਥ ਮੁਖੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੰਦਰਜੀਤ ਵੀ ਸ਼ਰਾਬ ਦੇ ਨਸ਼ੇ ਵਿਚ ਸਾਰੀ ਰਾਤ ਮੋਟਰ ’ਤੇ ਡਿੱਗਿਆ ਰਿਹਾ। ਸਵੇਰੇ ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਉਥੇ ਜਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੂਜੇ ਪਾਸੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿਤੀ ਗਈ।