ਫਿਰੋਜ਼ਪੁਰ ਤੋਂ ਅਮਰਨਾਥ ਲਈ ਲੰਗਰ ਸੇਵਾ 'ਤੇ ਜਾ ਰਹੇ ਸ਼ਰਧਾਲੂਆਂ ਦੀ ਕਾਰ ਖਾਈ 'ਚ ਡਿੱਗੀ
2 ਵਿਅਕਤੀਆਂ ਦੀ ਹੋਈ ਮੌਤ, 3 ਗੰਭੀਰ ਰੂਪ ਵਿਚ ਹੋਏ ਜ਼ਖਮੀ
Car of pilgrims going from Ferozepur to Amarnath for langar service falls into ditch
 		 		Car of pilgrims going from Ferozepur to Amarnath for langar service falls into ditch : ਫਿਰੋਜ਼ਪੁਰ ਤੋਂ ਸ੍ਰੀ ਅਮਰਨਾਥ ਲੰਗਰ ਸੇਵਾ ਲਈ ਜਾ ਰਹੇ ਸ਼ਰਧਾਲੂਆਂ ਦੀ ਕਾਰ ਕਠੂਆ ਨੇੜੇ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਦੌਰਾਨ ਦੋ ਵਿਅਕਤੀਆਂ ਮੌਤ ਹੋ ਗਈ। ਜਦਕਿ ਇਸ ਹਾਦਸੇ ਦੌਰਾਨ ਤਿੰਨ ਹੋਰ ਸਰਧਾਲੂ ਗੰਭੀਰ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।
ਮ੍ਰਿਤਕਾਂ ਦੀ ਪਹਿਚਾਣ ਪਵਨ ਕੁਮਾਰ ਉਰਫ ਪੰਮਾ ਫਿਰੋਜ਼ਪੁਰ ਵਜੋਂ ਅਤੇ ਦੂਜਾ ਮ੍ਰਿਤਕ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਪਵਨ ਕੁਮਾਰ ਪੰਮਾ ਦੀ ਪਤਨੀ ਨੇ ਦੱਸਿਆ ਕਿ ਘਰ ਵਿੱਚ ਕਮਾਉਣ ਵਾਲਾ ਪਵਨ ਕੁਮਾਰ ਹੀ ਸੀ ਅਤੇ ਉਸ ਦੇ ਆਸਰੇ ਘਰ ਦਾ ਗੁਜਾਰਾ ਚਲਦਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਉਹ ਹਰ ਸਾਲ ਅਮਰਨਾਥ ਲੰਗਰ ਸੇਵਾ ਲਈ ਜਾਂਦੇ ਸਨ। ਪਰ ਇਸ ਵਾਰ ਇਹ ਭਾਣਾ ਵਾਪਰ ਗਿਆ ਹੈ ਅਤੇ ਘਟਨਾ ਦਾ ਪਤਾ ਚਲਦਿਆਂ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।