Sangrur News : ਸੰਗਰੂਰ ’ਚ ਤੇਜ਼ ਰਫ਼ਤਾਰ ਕਾਰ ਨੇ ਦੋ ਸਕੂਟੀਆਂ ਨੂੰ ਮਾਰੀ ਟੱਕਰ, ਹਾਦਸੇ ਵਿੱਚ ਕਾਰ ਦੇ ਉੱਡੇ ਪਰਖੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sangrur News : ਸਕੂਟੀ ਸਵਾਰ ਦੋ ਮਹਿਲਾਵਾਂ ਤੇ ਇੱਕ ਵਿਅਕਤੀ ਹੋਇਆ ਜ਼ਖ਼ਮੀ, ਦਿੜਬਾ ਨੇੜੇ ਕੜਿਆਲ ਕੱਟ ’ਤੇ ਵਾਪਰਿਆ ਹਾਦਸਾ

ਸੰਗਰੂਰ ’ਚ ਤੇਜ਼ ਰਫ਼ਤਾਰ ਕਾਰ ਨੇ ਦੋ ਸਕੂਟੀਆਂ ਨੂੰ ਮਾਰੀ ਟੱਕਰ

Sangrur News in Punjabi: ਸੰਗਰੂਰ ਨੈਸ਼ਨਲ ਹਾਈਵੇ ਰੋਡ ’ਤੇ ਵਾਪਰੇ ਭਿਆਨਕ ਹਾਦਸੇ ਦੋ ਸਕੂਟੀਆਂ ਨੂੰ ਇੱਕ ਸਵਿਫ਼ਟ ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਤੇਜ਼ ਰਫਤਾਰ ਸਵਿਫ਼ਟ ਕਾਰ ਕੈਂਟਰ ਵਿੱਚ ਜਾ ਵੱਜੀ, ਜਿਸ ਦੇ ਕਾਰਨ ਸਕੂਟੀ ਉੱਪਰ ਸਵਾਰ ਦੋ ਮਹਿਲਾਵਾਂ ਫੱਟੜ ਹੋ ਗਈਆਂ ਅਤੇ ਦੂਜੀ ਸਕੂਟੀ ਸਵਾਰ ਉੱਪਰ ਹੀਰਾ ਸਿੰਘ ਨਾਮੀ ਵਿਅਕਤੀ ਜੋ ਕਿ ਪਿੰਡ ਕੜਿਆਲ ਦਾ ਰਹਿਣ ਵਾਲਾ ਸੀ ਉਹ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਇਸ ਸਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਸੰਗਰੂਰ ਵੱਲੋਂ ਇੱਕ ਸਵਿਫ਼ਟ ਕਾਰ ਆ ਰਹੀ ਸੀ ਜੋ ਕਿ ਪਾਤੜਾਂ ਵੱਲ ਨੂੰ ਜਾ ਰਹੀ ਸੀ ਜਿਸ ਨੇ ਦਿੜ੍ਹਬਾ ਨੇੜੇ ਕੜਿਆਲ ਵਾਲੇ ਕੱਟ ਉਪਰ ਦੋ ਸਕੂਟੀਆ ਆਪਣੀ ਲਪੇਟ ਵਿੱਚ ਲੈ ਲਿ, ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਇੱਕ ਸਕੂਟੀ ਤਾਂ ਬਿਲਕੁਲ ਹੀ ਖਤਮ ਕਰ ਦਿੱਤੀ।

ਘਟਨਾ ਦੌਰਾਨ SSF ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸੰਗਰੂਰ ਹਸਪਤਾਲ ਵਿਖੇ ਪਹੁੰਚਾਇਆ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਉਧਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ। ਉਕਤ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਨਜ਼ਰ ਆਇਆ। ਹਾਦਸਾ ਦੇਖ਼ ਕੇ ਹਰ ਕੋਈ ਦਹਿਲ ਗਿਆ ਸੀ ਪ੍ਰੰਤੂ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।

(For more news apart from Speeding car hits two scooters in Sangrur News in Punjabi, stay tuned to Rozana Spokesman)