ਗੁਰੂ ਸਾਹਿਬ ਨੇ ਮਹਾਨ ਸ਼ਹਾਦਤ ਦਿੱਤੀ ਪਰ ਅਕਾਲੀ ਇਕ ਦਿਨ ਵੀ ਉਹਨਾਂ ਨੂੰ ਸਮਰਪਿਤ ਨਹੀਂ ਕਰ ਸਕੇ- ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ’ਤੇ ਸ਼ਬਦੀ ਹਮਲੇ ਬੋਲੇ।

Simarjeet Bains attacks Akali Dal

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ’ਤੇ ਸ਼ਬਦੀ ਹਮਲੇ ਬੋਲੇ। ਉਹਨਾਂ ਕਿਹਾ ਕਿ ਅਸੀਂ ਅਪਣੀ ਜ਼ਿੰਦਗੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਦੇਖ ਰਹੇ ਹਾਂ, ਅਸੀਂ ਖੁਸ਼ਕਿਸਮਤ ਹਾਂ।

ਹੋਰ ਪੜ੍ਹੋ: ਮਿੱਟੀ ਹੋਇਆ 460 MW ਬਿਜਲੀ ਪੈਦਾ ਕਰਨ ਵਾਲਾ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ

ਉਹਨਾਂ ਕਿਹਾ ਕਿ ਇਸ ਮੌਕੇ ਵੀ ਅਕਾਲੀਆਂ ਨੇ ਵਿਧਾਨ ਸਭਾ ਵਿਚ ਬੇਫਿਜ਼ੂਲ ਗੱਲਾਂ ਕੀਤੀਆਂ। ਉਹਨਾਂ ਕਿਹਾ ਕਿ ਅਕਾਲੀਆਂ ਦੀਆਂ 100 ਰੈਲੀਆਂ ’ਤੇ 200 ਛਿੱਤਰ ਪਏ, ਫਿਰ ਵੀ ਇਹਨਾਂ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ। ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਹਾਨ ਸ਼ਹਾਦਤ ਦਿੱਤੀ ਸੀ ਪਰ ਅਕਾਲੀ ਇਕ ਦਿਨ ਵੀ ਉਹਨਾਂ ਨੂੰ ਸਮਰਪਿਤ ਨਹੀਂ ਕਰ ਸਕੇ।

ਹੋਰ ਪੜ੍ਹੋ: ਸਕੂਲ ਮੁਖੀਆਂ ਨੂੰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਬਣਦਾ ਮਾਣ-ਸਨਮਾਣ ਦੇਣ ਦੇ ਨਿਰਦੇਸ਼

ਸਿਮਰਜੀਤ ਬੈਂਸ ਨੇ ਕਿਹਾ ਕਿ ਅੱਜ ਬਹੁਤ ਦੁੱਖ ਤੇ ਅਫਸੋਸ ਹੋ ਰਿਹਾ ਹੈ ਕਿ ਉਹ ਅਕਾਲੀ ਦਲ ਜੋ ਪੰਜਾਬ ਤੇ ਪੰਥ ਨੂੰ ਸਮਰਪਿਤ ਹੁੰਦਾ ਸੀ ਅੱਜ ਉਹੀ ਅਕਾਲੀ ਦਲ ਹੋਰ ਰਾਹ ’ਤੇ ਤੁਰ ਪਿਆ ਹੈ। ਇਹੀ ਕਾਰਨ ਹੈ ਕਿ ਇਹਨਾਂ ਨੂੰ ਹਰੇਕ ਰੈਲੀ ਵਿਚ ਜੁੱਤੀਆਂ ਪੈ ਰਹੀਆਂ ਹਨ। ਬੈਂਸ ਨੇ ਕਿਹਾ ਕਿ ਅੱਜ ਦਾ ਦਿਨ ਕਿਸੇ ਰਾਜਨੀਤੀ ਲਈ ਨਹੀਂ ਸੀ, ਪਹਿਲਾਂ ਅਕਾਲੀ ਦਲ ਨੇ ਬਾਹਰ ਡਰਾਮਾ ਕੀਤਾ ਤੇ ਫਿਰ ਵਿਧਾਨ ਸਭਾ ਦੇ ਅੰਦਰ ਵੀ ਪਾਖੰਡ ਕੀਤਾ।