ਸੀ.ਬੀ.ਆਈ. ਨੇ ਅਪਣੇ ਅਫ਼ਸਰ ਅਤੇ ਦੇਸ਼ਮੁਖ ਦੇ ਵਕੀਲ ਨੂੰ ਕੀਤਾ ਗਿ੍ਰਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਸੀ.ਬੀ.ਆਈ. ਨੇ ਅਪਣੇ ਅਫ਼ਸਰ ਅਤੇ ਦੇਸ਼ਮੁਖ ਦੇ ਵਕੀਲ ਨੂੰ ਕੀਤਾ ਗਿ੍ਰਫ਼ਤਾਰ

image

ਮੁੰਬਈ, 2 ਸਤੰਬਰ : ਸੀ.ਬੀ.ਆਈ. ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸਮੁਖ ਮਾਮਲੇ ਵਿਚ ਅੰਦਰੂਨੀ ਜਾਂਚ ਰਿਪੋਰਟ ਲੀਕ ਕਰਨ ਲਈ ਅਪਣੇ ਇਕ ਅਧਿਕਾਰੀ ਅਤੇ ਦੇਸ਼ਮੁਖ ਦੇ ਵਕੀਲ ਆਨੰਦ ਡਾਗਾ ਨੂੰ ਗਿ੍ਰਫ਼ਤਾਰ ਕੀਤਾ ਹੈ। ਸੀ.ਬੀ.ਆਈ. ਨੇ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀ ਅਭਿਸ਼ੇਕ ਤਿਵਾੜੀ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਤਿਵਾੜੀ ’ਤੇ ਦੇਸਮੁਖ ਦੇ ਨੇੜਲੇ ਲੋਕਾਂ ਤੋਂ ਗ਼ੈਰਕਨੂੰਨੀ ਤਰੀਕੇ ਨਾਲ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ। ਇੰਨਾ ਹੀ ਨਹੀਂ, ਸੀਬੀਆਈ ਅਧਿਕਾਰੀ ਉੱਤੇ ਅਨਿਲ ਦੇਸ਼ਮੁਖ ਦੇ ਵਕੀਲ ਦੇ ਸੰਪਰਕ ਵਿਚ ਹੋਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਦਰਅਸਲ, ਅਨਿਲ ਦੇਸ਼ਮੁਖ ਮਾਮਲੇ ਦੀ ਮੁੱਢਲੀ ਜਾਂਚ ਰਿਪੋਰਟ ਪਿਛਲੇ ਹਫ਼ਤੇ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਥਿਤ ਤੌਰ ’ਤੇ ਸਾਂਝੀ ਕੀਤੀ ਗਈ ਸੀ। ਇਸ ਵਿਚ, ਅਧਿਕਾਰੀਆਂ ਦੁਆਰਾ ਕਿਹਾ ਗਿਆ ਸੀ ਕਿ ਅਨਿਲ ਦੇਸਮੁਖ ਵਿਰੁਧ ਕੋਈ ਸੰਵੇਦਨਸ਼ੀਲ ਅਪਰਾਧ ਨਹੀਂ ਬਣਾਇਆ ਜਾ ਸਕਦਾ। ਇਸਦੇ ਨਾਲ ਹੀ ਮੁੱਢਲੀ ਜਾਂਚ ਨੂੰ ਬੰਦ ਕਰਨ ਦੀ ਸਿਫਾਰਸ਼ ਵੀ ਕੀਤੀ ਗਈ ਸੀ। ਹਾਲਾਂਕਿ, ਸੀਬੀਆਈ ਨੇ ਅਨਿਲ ਦੇਸਮੁਖ ਅਤੇ ਹੋਰਾਂ ਦੇ ਵਿਰੁਧ ਭਿ੍ਰਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਐਫ਼ਆਈਆਰ ਦਰਜ ਕੀਤੀ ਸੀ। ਇਸ ਤੋਂ ਪਹਿਲਾਂ ਬੁਧਵਾਰ ਨੂੰ ਸੀਬੀਆਈ ਨੇ ਅਨਿਲ ਦੇਸ਼ਮੁਖ ਦੇ ਵਕੀਲ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਸੀ। ਇਸ ਮਾਮਲੇ ਵਿਚ  ਨੇ ਅਪਣੇ ਸਬ-ਇੰਸਪੈਕਟਰ, ਨਾਗਪੁਰ ਦੇ ਵਕੀਲ ਅਤੇ ਕੁੱਝ ਅਣਪਛਾਤੇ ਲੋਕਾਂ ਦੇ ਖਿਲਾਫ਼ ਰਿਸਵਤ ਸਮੇਤ ਕੱੁਝ ਹੋਰ ਦੋਸ਼ਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।  ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਮੀਡੀਆ ਨੂੰ ਦਸਿਆ ਕਿ, “ਸਬ-ਇੰਸਪੈਕਟਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਵਕੀਲ ਤੋਂ ਵੀ ਪੁਛਗਿਛ ਕੀਤੀ ਗਈ ਹੈ। ਇਸ ਤੋਂ ਇਲਾਵਾ ਸੀਬੀਆਈ ਨੇ ਇਲਾਹਾਬਾਦ ਅਤੇ ਦਿੱਲੀ ਵਿਚ ਅਭਿਸ਼ੇਕ ਤਿਵਾੜੀ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੀ ਹੈ।”
ਇਹ ਵੀ ਦਸਿਆ ਜਾ ਰਿਹਾ ਹੈ ਕਿ ਵਕੀਲ ਨੂੰ ਮੁੰਬਈ ਵਿਚ ਅਨਿਲ ਦੇਸਮੁਖ ਦੇ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਇੰਨਾ ਹੀ ਨਹੀਂ ਅਨਿਲ ਦੇਸਮੁਖ ਦੇ ਜਵਾਈ ਗੌਰਵ ਚਤੁਰਵੇਦੀ ਤੋਂ ਵੀ ਪੁਛਗਿਛ ਕੀਤੀ ਗਈ। ਹਾਲਾਂਕਿ, ਬਾਅਦ ਵਿਚ ਉਸ ਨੂੰ ਰਿਹਾਅ ਕਰ ਦਿਤਾ ਗਿਆ ਸੀ।                     (ਏਜੰਸੀ)