ਸੋਮਾਲੀਆ 'ਚ ਅਲ-ਸ਼ਬਾਬ ਦੇ ਕੱਟੜਪੰਥੀਆਂ ਨੇ 20 ਲੋਕਾਂ ਦਾ ਕੀਤਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਸੋਮਾਲੀਆ 'ਚ ਅਲ-ਸ਼ਬਾਬ ਦੇ ਕੱਟੜਪੰਥੀਆਂ ਨੇ 20 ਲੋਕਾਂ ਦਾ ਕੀਤਾ ਕਤਲ

image


ਮੋਗਾਦਿਸ਼ੂ, 3 ਸਤੰਬਰ : ਕੱਟੜਪੰਥੀ ਸਮੂਹ ਅਲ-ਸ਼ਬਾਬ ਨੇ ਸ਼ਨੀਵਾਰ ਨੂੰ  ਸਵੇਰੇ ਹਿਰਨ ਖੇਤਰ 'ਚ ਘਟੋ-ਘੱਟ 20 ਲੋਕਾਂ ਦਾ ਕਤਲ ਕਰ ਦਿਤਾ ਅਤੇ ਸੱਤ ਵਾਹਨਾਂ ਨੂੰ  ਸਾੜ ਦਿਤਾ | ਸੋਮਾਲੀ ਮੀਡੀਆ ਅਤੇ ਨਿਵਾਸੀਆਂ ਨੇ ਇਹ ਜਾਣਕਾਰੀ ਦਿਤੀ | ਨਿਵਾਸੀਆਂ ਨੇ ਕਿਹਾ ਕਿ ਹਮਲਾ ਅਲਕਾਇਦਾ ਨਾਲ ਜੁੜੇ ਸਮੂਹ ਵਿਰੁਧ ਸਥਾਨਕ ਲਾਮਬੰਦੀ ਦੇ ਵਿਰੋਧ 'ਚ ਕੀਤਾ ਗਿਆ ਹੈ | ਨਿਵਾਸੀ ਹਸਨ ਅਬਦੁੱਲ ਨੇ 'ਐਸੋਸੀਏਟੇਡ ਪ੍ਰੈੱਸ' ਨੂੰ  ਫ਼ੋਨ ਕਰ ਕੇ ਦਸਿਆ ਕਿ ਪੀੜਤ ਚਾਲਕ ਅਤੇ ਯਾਤਰੀ ਸਨ, ਜੋ ਬੇਲੇਟਵੇਨੇ ਤੋਂ ਮਹਾਸ ਤਕ ਖਾਣ-ਪੀਣ ਦੀਆਂ ਵਸਤੂਆਂ ਲੈ ਕੇ ਜਾ ਰਹੇ ਸਨ ਅਤੇ ਯਾਤਰੀਆਂ ਵਲੋਂ ਵਰਤੇ ਜਾਂਦੇ ਭੋਜਨ ਅਤੇ ਵਾਹਨਾਂ ਨੂੰ  ਲਿਜਾਣ ਵਾਲੇ ਕੁਲ ਸੱਤ ਟਰੱਕਾਂ ਨੂੰ  ਅੱਗ ਲਗਾ ਦਿਤੀ ਗਈ ਹੈ |
ਅਲ-ਸ਼ਬਾਬ ਨੇ ਹਮਲੇ ਦੀ ਪੁਸ਼ਟੀ ਕੀਤੀ ਅਤੇ ਸਥਾਨਕ ਰੂਪ ਨਾਲ ਜੁਟਾਏ ਗਏ 20 ਮਿਲਿਸ਼ੀਆ ਮੈਂਬਰਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ | ਸੋਮਾਲੀ ਸਰਕਾਰ ਨੇ ਇਸ 'ਵਹਿਸ਼ੀਆਣਾ' ਹਮਲੇ ਦੀ ਨਿੰਦਾ ਕੀਤੀ ਹੈ ਅਤੇ ਮੱਧ ਅਤੇ ਦਖਣੀ ਸੋਮਾਲੀਆ ਦੇ ਮਹੱਤਵਪੂਰਨ ਹਿੱਸਿਆਂ 'ਤੇ ਕਬਜ਼ਾ ਕਰਨ ਵਾਲੇ ਕੱਟੜਪੰਥੀ ਸਮੂਹ ਵਿਰੁਧ ਸਥਾਨਕ ਲਾਮਬੰਦੀ ਲਈ ਅਪਣਾ ਸਮਰਥਨ ਦੁਹਰਾਇਆ ਹੈ | (ਏਜੰਸੀ)