ਜੂਨ 1984 ਦੇ ਫ਼ੌਜੀ ਹਮਲੇ ਤੇ ਤੱਥ ਉਜਾਗਰ ਹੁੰਦੇ ਤਾਂ ਸੂਬੇ ਦੇ ਹਾਲਾਤ ਵਖਰੇ ਹੁੰਦੇ : ਧਰਮੀ ਫ਼ੌਜੀ

ਏਜੰਸੀ

ਖ਼ਬਰਾਂ, ਪੰਜਾਬ

ਜੂਨ 1984 ਦੇ ਫ਼ੌਜੀ ਹਮਲੇ ਤੇ ਤੱਥ ਉਜਾਗਰ ਹੁੰਦੇ ਤਾਂ ਸੂਬੇ ਦੇ ਹਾਲਾਤ ਵਖਰੇ ਹੁੰਦੇ : ਧਰਮੀ ਫ਼ੌਜੀ

image


ਸਿੱਖ ਕੈਦੀਆਂ ਦੀ ਰਿਹਾਈ ਤੇ ਸਿਆਸਤ ਕਰਨ ਵਾਲੇ ਬਾਜ਼ ਆਉਣ : ਪ੍ਰਧਾਨ ਬਲਦੇਵ ਸਿੰਘ


ਧਾਰੀਵਾਲ, 3 ਸਤੰਬਰ (ਇੰਦਰ ਜੀਤ) : ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਠੱਕਰਪੁਰ ਵਿਖੇ ਚਰਚ ਵਿਚ ਹੋਈ ਬੇਅਦਬੀ ਸਬੰਧੀ 3 ਮੈਂਬਰੀ ਜਾਂਚ ਕਮੇਟੀ ਤੁਰਤ ਗਠਤ ਕਰ ਕੇ ਅਸਲ ਦੋਸ਼ੀ ਭਾਲ ਕਰਨ ਦਾ ਫ਼ੈਸਲਾ ਲਿਆ ਗਿਆ | ਜਦਕਿ ਜੂਨ 1984 ਦੌਰਾਨ ਭਾਰਤੀ ਫ਼ੌਜ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹੋਏ ਫ਼ੌਜੀ ਹਮਲੇ ਦਾ ਇਨਸਾਫ਼ 38 ਸਾਲ ਬੀਤ ਜਾਣ ਤੇ ਨਾ ਮਿਲਣਾ ਰਾਜਨੀਤਕ ਲੋਕਾਂ ਦੀ ਸਿੱਖ ਕੌਮ ਪ੍ਰਤੀ ਸੋੜੀ ਸੋਚ ਨੂੰ  ਦਰਸਾਉਂਦਾ ਹੈ | ਇਹ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪ੍ਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ |
ਉਨ੍ਹਾਂ ਕਿਹਾ ਕਿ ਸਿੱਖ ਕੈਦੀਆਂ ਦੀ ਰਿਹਾਈ ਸਬੰਧੀ ਸਾਰੇ ਰਾਜਨੀਤਕ ਲੋਕ ਰਾਜਸੀ ਰੋਟੀਆਂ ਸੇਕ ਰਹੇ ਹਨ ਅਤੇ ਜੇਕਰ ਜੂਨ 1984 ਦੌਰਾਨ ਹੋਏ ਹਮਲੇ ਸਬੰਧੀ ਰਾਜਨੀਤਕ ਲੋਕਾਂ ਨੇ ਸਹੀ ਸੋਚ ਨਾਲ ਅਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਆਵਾਜ਼ ਬੁਲੰਦ ਕਰਦੇ ਤਾਂ ਹੁਣ ਕਿਸੇ ਵੀ ਧਰਮ ਅੰਦਰ ਬੇਅਦਬੀਆਂ ਦੀਆਂ ਘਟਨਾਵਾਂ ਨਹੀਂ ਵਾਪਰਣੀਆਂ ਸਨ |
ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਸੰਤ ਸਮਾਜ, ਬੁੱਧੀਜੀਵੀ ਅਤੇ ਹੋਰ ਵਰਗਾਂ ਨੂੰ  ਕਿਹਾ ਕਿ ਕੁਰਸੀ ਹਾਸਲ ਕਰਨ ਵਾਲੇ ਧਰਮਾਂ 'ਚ ਫ਼ਿਰਕਾਪ੍ਰਸਤੀ ਫੈਲਾਉਣ ਵਾਲੇ ਰਾਜਨੀਤਕ ਲੋਕਾਂ ਵਿਰੁਧ ਐਸ.ਆਈ.ਟੀ. ਬਣਾ ਕੇ ਨਿਰੱਪਖ ਜਾਂਚ ਕਰ ਕੇ ਲੋਕਾਂ ਅੱਗੇ 1984 ਦੇ ਹਮਲੇ ਦਾ ਸੱਚ ਉਜਾਗਰ ਕੀਤਾ ਜਾਵੇ  |
ਤਸਵੀਰ- ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ