ਅਕਾਲੀ ਦਲ ਦੀ ਪੰਥਕ ਅਤੇ ਮਨੁੱਖਵਾਦੀ ਸਿਆਸਤ ਨੂੰ ਸੁਖਬੀਰ ਬਾਦਲ ਨੇ ਨਿੱਜਵਾਦ ਵਲ ਧੱਕਿਆ : ਜਸਟਿਸ ਨਿਰਮਲ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ਦੀ ਪੰਥਕ ਅਤੇ ਮਨੁੱਖਵਾਦੀ ਸਿਆਸਤ ਨੂੰ ਸੁਖਬੀਰ ਬਾਦਲ ਨੇ ਨਿੱਜਵਾਦ ਵਲ ਧੱਕਿਆ : ਜਸਟਿਸ ਨਿਰਮਲ ਸਿੰਘ

image


ਫ਼ਤਹਿਗੜ੍ਹ ਸਾਹਿਬ, 3 ਸਤੰਬਰ (ਗੁਰਬਚਨ ਸਿੰਘ ਰੁਪਾਲ) : ਸ਼੍ਰੋਮਣੀ ਅਕਾਲੀ ਦਲ ਜੋ ਪੰਚ ਪ੍ਰਧਾਨੀ ਵਿਚਾਰਧਾਰਾ ਅਧੀਨ ਚਲ ਕੇ ਪੰਥ ਅਤੇ ਦੇਸ਼ ਦੀ ਸਿਆਸਤ ਕਰਦਾ ਸੀ, ਸੁਖਬੀਰ ਸਿੰਘ ਬਾਦਲ ਨੇ ਉਸ ਨਾਲ ਨਿਜੀ ਹਿਤਾਂ ਤੇ ਸਿਆਸਤ ਦੀ ਉਸਾਰੀ ਕੀਤੀ ਹੈ | ਇਹ ਪ੍ਰਗਟਾਵਾ ਜਸਟਿਸ ਨਿਰਮਲ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ  ਲਾਗੂ ਕਰਨ ਬਾਰੇ ਸ. ਬਾਦਲ ਨੇ ਸੋਧਾਂ ਦਾ ਜੋ ਐਲਾਨ ਕੀਤਾ ਹੈ ਉਹ ਪੰਥ ਅਤੇ ਪੰਜਾਬੀਆਂ ਨੂੰ  ਫਿਰ ਗੁਮਰਾਹ ਕਰਨ ਅਤੇ ਅਪਣੇ ਨਿਜ ਨੂੰ  ਮਜ਼ਬੂਤ ਕਰਨ ਦੀ ਕੋਝੀ ਸਿਆਸਤ ਹੈ | ਜਸਟਿਸ ਨਿਰਮਲ ਸਿੰਘ ਨੇ ਸੁਖਬੀਰ ਬਾਦਲ ਵਲੋਂ ਐਲਾਨੀ ਰਣਨੀਤੀ ਸਬੰਧੀ ਕਿਹਾ ਕਿ ਇਕ ਪ੍ਰਵਾਰ ਇਕ ਟਿਕਟ ਵੀ ਘਚੋਲਾ ਤੇ ਅਸਪੱਸ਼ਟ ਹੈ ਜਿਸ ਅਨੁਸਾਰ ਜੋ ਨੀਤੀ ਦੂਜਿਆਂ ਤੇ ਲਾਗੂ ਹੋਵੇਗੀ ਉਹ ਬਾਦਲ ਪ੍ਰਵਾਰ ਤੇ ਨਹੀਂ ਹੋਵੇਗੀ ਆਦਿ ਬਹੁਤ ਸਵਾਲ ਹਨ | ਉਨ੍ਹਾਂ ਸਮੂਹ ਪੰਜਾਬੀਆਂ ਨੂੰ  ਤੇ ਪੰਥਕ ਹਿਤੈਸ਼ੀਆਂ ਨੂੰ  ਅਪੀਲ ਕੀਤੀ ਕਿ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਅਪਣੀ ਖੇਤਰੀ ਪਾਰਟੀ ਨੂੰ  ਬਚਾਉਣ ਲਈ ਪ੍ਰਵਾਰਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਦੀ ਲੋੜ ਹੈ |