Machiwara Sahib News: ਜਾਗਰਣ ਵਿਚ ਕਰੰਟ ਲੱਗਣ ਕਾਰਨ ਸਾਊਂਡ ਵਾਲੇ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Machiwara Sahib News: ਕੁਲਦੀਪ ਸਿੰਘ (38) ਵਾਸੀ ਅਮਰਾਲਾ, ਤਹਿਸੀਲ ਖਮਾਣੋਂ ਵਜੋਂ ਹੋਈ ਪਹਿਚਾਣ

Sound young man died due to electrocution in Jagaran Machiwara Sahib News

Sound young man died due to electrocution in Jagaran Machiwara Sahib News : ਮਾਛੀਵਾੜਾ ਸਾਹਿਬ ਵਿਖੇ ਸਥਾਨਕ ਦੁਸ਼ਹਿਰਾ ਮੈਦਾਨ ਵਿਚ 31 ਅਗਸਤ ਦੀ ਰਾਤ ਇਕ ਧਾਰਮਕ ਸੰਸਥਾ ਵਲੋਂ ਮਾਤਾ ਦਾ ਸਲਾਨਾ ਜਾਗਰਣ ਕਰਵਾਇਆ ਜਾ ਰਿਹਾ ਸੀ ਪਰ ਉੱਥੇ ਅਚਨਚੇਤ ਦਰਦਨਾਕ ਹਾਦਸਾ ਵਾਪਰਿਆ ਜਿਸ ਕਾਰਨ ਸਾਊਂਡ ਦਾ ਕੰਮ ਕਰਨ ਵਾਲੇ ਕੁਲਦੀਪ ਸਿੰਘ (38) ਵਾਸੀ ਅਮਰਾਲਾ, ਤਹਿਸੀਲ ਖਮਾਣੋ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਜਾਗਰਣ ਵਿਚ ਸਾਊਂਡ ਵਾਲਿਆਂ ਨਾਲ ਇਕ ਕਰਮਚਾਰੀ ਕੁਲਦੀਪ ਸਿੰਘ ਆਇਆ ਸੀ ਜੋ ਕਿ ਸਟੇਜ ਦੇ ਪਿੱਛੇ ਕੰਮ ਕਰ ਰਿਹਾ ਸੀ। ਅਚਾਨਕ ਜਾਗਰਣ ਦੇ ਭਵਨ ਨੇੜ੍ਹੇ ਲੱਗੀਆਂ ਸਜਾਵਟੀ ਲਾਈਟਾਂ ਦੇ ਲੋਹੇ ਵਾਲਾ ਪਿੱਲਰ ਬਿਜਲੀ ਦੀਆਂ ਤਾਰ੍ਹਾਂ ਦੇ ਸੰਪਰਕ ਵਿਚ ਆ ਗਿਆ ਅਤੇ ਜਦੋਂ ਉਸਨੇ ਇਸ ਨੂੰ ਹੱਥ ਲਗਾਇਆ ਤਾਂ ਉਸ ਨੂੰ ਜਬਰਦਸ਼ਤ ਕਰੰਟ ਲਗਿਆ। ਤੁਰਤ ਹੀ ਕੁਲਦੀਪ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ।