Punjab School holidays News: ਕੀ ਪੰਜਾਬ ਦੇ ਸਕੂਲ ਵਿੱਚ ਵਧਣਗੀਆਂ ਛੁੱਟੀਆਂ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰੀ ਮੀਂਹ ਕਰਕੇ 3 ਸਤੰਬਰ ਤੱਕ ਹੋਈਆਂ ਸਨ ਛੁੱਟੀਆਂ

Will holidays be extended in Punjab schools? Know

Punjab School holidays News:: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਉਥੇ ਹੀ ਡੈਮਾਂ  ਵਿਚੋਂ ਪਾਣੀ ਛੱਡਣ ਕਾਰਨ ਪੰਜਾਬ ਦਾ ਵੱਡਾ ਰਕਬਾ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕਾ ਹੈ। ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਨ ਜੀਵਨ ਪ੍ਰਭਾਵਿਤ ਹੋ ਚੁੱਕਿਐ। ਮੌਸਮ ਵਿਭਾਗ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪਵੇਗਾ। ਅਗਸਤ ਦੇ ਮਹੀਨੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਤੋਂ 31 ਅਗਸਤ ਤੱਕ ਸਕੂਲ ਬੰਦ ਕੀਤੇ ਗਏ ਸਨ ਪਰ ਲਗਾਤਾਰ ਮੀਂਹ ਪੈਣ ਕਰਕੇ 3 ਸਤੰਬਰ ਤੱਕ ਪੰਜਾਬ ਦੇ ਸਕੂਲ ਬੰਦ ਕੀਤੇ ਗਏ ਸਨ।

ਹੁਣ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਬੀਤੀ ਦੇਰ ਰਾਤ ਤੋਂ ਲਗਾਤਾਰ ਮੀਂਹ ਪੈਣ ਕਰਕੇ ਅੱਜ ਤਿੰਨ ਸਤੰਬਰ ਅੱਗੇ ਸਕੂਲਾਂ ਵਿੱਚ ਛੁੱਟੀਆਂ ਵਧਣ ਦੀਆਂ ਉਮੀਦ ਪ੍ਰਗਟਾਈ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਮੀਂਹ ਜਾਰੀ ਰਹਿਣ ਬਾਰੇ ਦੱਸਿਆ ਜਾ ਰਿਹਾ ਹੈ।
ਪੰਜਾਬ ਵਿੱਚ ਹੁਣ ਤੱਕ ਹੜ੍ਹ ਕਾਰਨ 30 ਲੋਕਾਂ ਦੀਆਂ ਮੌਤਾਂ ਹੋ ਚੁੱਕੀਆ ਹਨ ਅਤੇ 1400 ਪਿੰਡ ਜਲਥਲ ਹੋ ਚੁੱਕੇ ਹਨ। 3 ਲੱਖ 54 ਹਜ਼ਾਰ 626 ਵਸੋਂ ਹੜ੍ਹਾਂ ਦੀ ਲਪੇਟ ’ਚ ਆ ਗਏ ਹਨ।