ਮੋਗਾ ‘ਚ ਜ਼ਮੀਨੀਂ ਵਿਵਾਦ ਨੂੰ ਲੈ ਕੇ ਚੱਲੀ ਗੋਲੀ, ਇੱਕ ਗੰਭੀਰ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਮੋਗਾ ਦਾ ਡਿਪਟੀ ਮੇਅਰ ਜਰਨੈਲ ਸਿੰਘ ਇਸ ਰਸਤੇ ਨੂੰ 13 ਫੁੱਟ...

Firing in moga

ਮੋਗਾ: ਜਿਲ੍ਹਾ ਮੋਗਾ ਦੇ ਪਿੰਡ ਦੁੱਨੇਕਾ ‘ਚ ਜਮੀਨੀਂ ਵਿਵਾਦ ਨੂੰ ਲੈ ਕੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗੋਲੀ ਮੋਗਾ ਦੇ ਡਿਪਟੀ ਮੇਅਰ ਨੇ ਚਲਾਈ ਹੈ ਜਿਸ ‘ਚ ਇੱਕ ਵਿਅਕਤੀ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਦਰਅਸਲ ਪਿੰਡ ਤੋਂ ਬਾਹਰ ਜਾਣ ਵਾਲਾ ਰਾਹ 11 ਫੁੱਟ ਚੌੜਾ ਇਸ ਰਾਹ ਦੇ ਦੋਵੇਂ ਪਾਸੇ ਗੁਰੂ ਘਰ ਦੀ ਜਮੀਨ ਹੈ,ਪਰ ਇਸੇ ਪਿੰਡ ਦਾ ਹੀ ਰਹਿਣ ਵਾਲਾ ਅਤੇ ਮੋਗਾ ਦਾ ਡਿਪਟੀ ਮੇਅਰ ਜਰਨੈਲ ਸਿੰਘ ਇਸ ਰਸਤੇ ਨੂੰ 13 ਫੁੱਟ ਚੌੜਾ ਕਰਨਾ ਚਾਹੁੰਦਾ ਕਿਉਂਕਿ ਇਸ ਰਾਹ ਤੇ ਅੱਗੇ ਚੱਲ ਕੇ ਜਰਨੈਲ ਸਿੰਘ ਦੀ ਜਮੀਨ ਹੈ।ਇਸ ਵਿਵਾਦ ਨੂੰ ਲੈ ਕੇ ਪਿੰਡ ਦੇ ਲੋਕਾਂ ਅਤੇ ਗੁਰੂਘਰ ਦੇ ਪ੍ਰਬੰਧਕਾਂ ਦੀ ਇੱਕ ਮੀਟਿੰਗ ਚ ਫੈਸਲਾ ਹੋਇਆ ਕਿ ਗੁਰੂਘਰ ਦੀ ਜਮੀਨ ਵਿੱਚੋਂ ਦੋਵਾਂ ਪਾਸਿਆਂ ਤੋਂ ਜਮੀਨ ਨਹੀਂ ਛੱਡੀ ਜਾਵੇਗੀ।

ਇਸੇ ਗੱਲ ਨੂੰ ਲੈ ਕੇ ਗੁੱਸੇ ’ਚ ਆਏ ਜਰਨੈਲ ਸਿੰਘ ਨੇ ਗੁਰੂ ਘਰ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ’ਤੇ ਗੋਲੀ ਚਲਾ ਦਿੱਤੀ ਜੋ ਉਸਦੀ ਲੱਤ ‘ਚ ਵੱਜੀ,ਜਿਸ ਨਾਲ ਉਹ ਗੰਭੀਰ ਰੂਪ ਤੋਂ ਜਖਮੀ ਹੋ ਗਿਆ। ਗੋਲੀ ਚਲਾਉਣ ਤੋਂ ਬਾਅਦ ਜਰਨੈਲ ਸਿੰਘ ਮੌਕੇ ਤੇ ਹੀ ਫਰਾਰ ਹੋ ਗਿਆ। ਮੌਕੇ ਦਾ ਜਾਇਜਾ ਲੇਣ ਲਈ ਪਹੁੰਚੇ ਡੀਐਸਪੀ ਪਰਮਜੀਤ ਸਿੰਘ ਨੇ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਇਹ ਗੋਲੀ ਜਮੀਨੀਂ ਵਿਵਾਦ ਨੂੰ ਲੈ ਚੱਲੀ ਹੈ,

ਫਿਲਹਾਲ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ,ਇਸ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ‘ਚ ਪੁਲਿਸ ਡਿਪਟੀ ਮੇਅਰ ਤੇ ਕੋਈ ਕਾਰਵਾਈ ਕਰਦੀ ਹੈ ਜਾਂ ਰਾਜਸੀ ਦਬਾਅ ਹੇਠ ਇਹ ਮਾਮਲਾ ਵੀ ਜਾਂਚ ਦੀਆਂ ਫਾਇਲਾਂ ਚ ਹੀ ਗੁੰਮ ਹੋ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।