ਸੁਖਬੀਰ ਸਿੰਘ ਬਾਦਲ ਵੱਡੇ ਬਾਦਲ ਸਾਹਿਬ ਨੂੰ ਪਿੱਛੇ ਪਾ ਰਹੇ ਹਨ : ਢੀਂਡਸਾ
ਜੇ ਕਿਸਾਨ ਕਹਿਣਗੇ ਤਾਂ ਮੈਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦੇਵਾਂਗਾ
ਰੂਪਨਗਰ- (ਕੁਲਵਿੰਦਰ ਭਾਟੀਆ ਦੇ ਨਾਲ ਮਨਪ੍ਰੀਤ ਚਾਹਲ )- ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਲੱਗ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਰੂਪਨਗਰ ਵਿੱਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਪਿੱਛੇ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਉਸ ਨੇ ਤਾਂ ਕੋਰ ਕਮੇਟੀ ਦੀ ਮੀਟਿੰਗ ਵਿੱਚ ਹੀ ਕਿਹਾ ਕਿ ਸੀ ਕਿ ਉਹ ਸਿਰਫ਼ 15 ਸੀਟਾਂ ਜਿੱਤੇ ਹਨ ਅਤੇ ਅਸਤੀਫਾ ਦੇ ਕੇ ਵੱਡੇ ਬਾਦਲ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਾ ਦਿਉ। ਉਨ੍ਹਾਂ ਕਿਹਾ ਕਿ ਬਾਦਲ ਵਰਗਾ ਬੰਦਾ ਜੋ ਕਿਸਾਨੀ ਦਾ ਮੁਖੀਆ ਗਿਣਿਆ ਜਾਂਦਾ ਸੀ ਅਤੇ ਸਾਰੀ ਉਮਰ ਕਿਸਾਨਾਂ ਦੀ ਅਗਵਾਈ ਕਰਦਾ ਰਿਹਾ ਨੂੰ ਪਹਿਲਾ ਆਰੀਡਨੈਂਸ ਦੀ ਹਾਮੀ ਭਰਨ ਅਤੇ ਫਿਰ ਸੁਖਬੀਰ ਸਿੰਘ ਬਾਦਲ ਦੇ ਯੂ ਟਰਨ ਕਰਨ ਤੇ ਖੁਦ ਵੀ ਯੂ ਟਰਨ ਕਰਨੀ ਪਈ ਹੋਵੇ।
ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਅੱਜ ਜਿਲ੍ਹਾ ਰੂਪਨਗਰ ਵਿੱਚ ਕਈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੋਕੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਰਜੀਤ ਸਿੰਘ ਚੈਹੜਮਜਾਰਾ, ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ ਤੋਂ ਇਲਾਵਾ ਸੈਕੜੇ ਅਕਾਲੀ ਆਗੂਆਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ।
7 ਅਕਤੂਬਰ ਨੂੰ ਮੁਹਾਲੀ ਚ ਖੋਲ੍ਹਣਗੇ ਦਫ਼ਤਰ
ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਉਹ 7 ਅਕਤੂਬਰ ਨੂੰ ਮੁਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦਾ ਦਫਤਰ ਖੋਲ ਰਹੇ ਹਨ ਅਤੇ ਉਸ ਦਿਨ ਤੋਂ ਕਿਸਾਨੀ ਲਈ ਸੂਬੇ ਵਿੱਚ ਵਿਸੇਸ਼ ਮੁੰਹਿਮ ਛੇੜ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀ ਕਿਸਾਨਾਂ ਵਲੋਂ ਅਰੰਭੇ ਗਏ ਸੰਘਰਸ਼ ਵਿੱਚ ਪਾਰਟੀ ਵਲੋਂ ਨਹੀ ਸਗੋ ਕਿਸਾਨ ਬਣਕੇ ਸ਼ਾਮਲ ਹੋਵਾਂਗੇ।
ਉਨ੍ਹਾ ਕਿਹਾ ਕਿ ਜੇਕਰ ਕਿਸਾਨ ਮੈਨੂੰ ਕਹਿਣਗੇ ਤਾਂ ਮੈਂ ਰਾਜ ਸਭਾਂ ਦੀ ਮੈਂਬਰੀ ਵੀ ਛੱਡ ਦੇਵਾਂਗਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਿਸਾਨੀ ਦੀ ਕੋਈ ਗੱਲ ਨਹੀ ਕੀਤੀ ਅਤੇ ਟਰੈਕਟਰ ਰੈਲੀ ਵਿੱਚ ਉਨ੍ਹਾਂ ਸਿਰਫ਼ ਆਪਣੇ ਹੀ ਨਾਅਰੇ ਲਗਵਾਏ ਹਨ ਪਰ ਅਸੀ ਕਿਸਾਨਾਂ ਤੇ ਰਾਜਨੀਤੀ ਨਹੀ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜਨਗੇ ਅਤੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਹ ਨਾ ਹੀ ਕਿਸੇ ਨਾਲ ਸਮਝੌਤੇ ਸਬੰਧੀ ਕੋਈ ਮੀਟਿੰਗ ਹੋਈ ਹੈ।