BSF ਨੂੰ ਮਿਲੀ ਸਫਲਤਾ, ਭਾਰਤ-ਪਾਕਿ ਸਰਹੱਦ ਤੋਂ ਪਾਕਿ ਸਮਗੱਲਰ 6 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹੱਦ ਰਸਤੇ ਪਾਕਿਸਤਾਨ ਵੱਲੋਂ ਹੈਰੋਇਨ ਭੇਜਣ ਦਾ ਸਿਲਸਿਲਾ ਨਹੀਂ ਰੁਕ ਰਿਹਾ

Pak smuggler arrested from Indo-Pak border

 

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿਚ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਵੱਡੀ ਸਫਲਤਾ ਮਿਲੀ ਹੈ। ਅਟਾਰੀ ਨੇੜੇ ਬੀਓਪੀ ਰਾਜਾ ਤਾਲ ਵਿਖੇ ਬੀਐਸਐਫ ਨੇ ਐਤਵਾਰ ਸਵੇਰੇ 4:00 ਵਜੇ ਇੱਕ ਪਾਕਿਸਤਾਨੀ ਤਸਕਰ ਨੂੰ ਛੇ ਪੈਕੇਟ ਹੈਰੋਇਨ ਸਮੇਤ ਹਿਰਾਸਤ 'ਚ ਲਿਆ। ਪਾਕਿਸਤਾਨੀ ਤਸਕਰ ਸਵੇਰੇ ਹੈਰੋਇਨ ਦੀ ਖੇਪ ਭਾਰਤੀ ਖੇਤਰ ਵਿੱਚ ਸੁੱਟਣ ਆਏ ਸਨ। ਉਸੇ ਸਮੇਂ ਸੁਚੇਤ ਬੀਐਸਐਫ ਜਵਾਨਾਂ ਨੇ ਉਹਨਾਂ ਨੂੰ ਫੜ ਲਿਆ।