'ਆਪ' ਦੇ ਗੁਜਰਾਤ ਸਹਿ-ਇੰਚਾਰਜ ਰਾਘਵ ਚੱਢਾ ਨੇ 'ਗੁਜਰਾਤ ਪਰਿਵਰਤਨ ਸਤਿਆਗ੍ਰਹਿ' ਦੀ ਕੀਤੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਦੇ ਗੁਜਰਾਤ ਸਹਿ-ਇੰਚਾਰਜ ਰਾਘਵ ਚੱਢਾ ਨੇ 'ਗੁਜਰਾਤ ਪਰਿਵਰਤਨ ਸਤਿਆਗ੍ਰਹਿ' ਦੀ ਕੀਤੀ ਸ਼ੁਰੂਆਤ

image

ਗੁਜਰਾਤ, 2 ਅਕਤੂਬਰ : ਆਮ ਆਦਮੀ ਪਾਰਟੀ ਦੇ ਗੁਜਰਾਤ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਗਾਂਧੀ ਜੀ ਦੇ ਨਮਕ ਸਤਿਆਗ੍ਰਹਿ ਅਤੇ ਡਾਂਡੀ ਮਾਰਚ ਲਈ ਦੁਨੀਆ ਭਰ ਵਿਚ ਜਾਣੇ ਜਾਂਦੇ ਡਾਂਡੀ ਤੋਂ 'ਗੁਜਰਾਤ ਪਰਿਵਰਤਨ ਸਤਿਆਗ੍ਰਹਿ' ਦੀ ਸ਼ੁਰੂਆਤ ਕਰ ਕੇ ਗਾਂਧੀ ਜੈਅੰਤੀ ਮਨਾਈ | ਐਤਵਾਰ ਨੂੰ  ਅਪਣਾ ਸੱਤਿਆਗ੍ਰਹਿ ਸ਼ੁਰੂ ਕਰਨ ਤੋਂ ਪਹਿਲਾਂ, ਰਾਘਵ ਚੱਢਾ ਮਹਾਤਮਾ ਗਾਂਧੀ ਨੂੰ  ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਡਾਂਡੀ ਪਹੁੰਚੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਾਪੂ ਦੇ ਲੂਣ ਸੱਤਿਆਗ੍ਰਹਿ ਨੇ ਭਾਰਤ ਦੇ ਲੋਕਾਂ ਨੂੰ  ਅੰਗਰੇਜ ਹਕੂਮਤ ਦੇ ਜੁਲਮ ਤੋਂ ਆਜ਼ਾਦ ਕਰਵਾਇਆ ਸੀ, ਉਸੇ ਤਰ੍ਹਾਂ 'ਗੁਜਰਾਤ ਪਰਿਵਰਤਨ ਸੱਤਿਆਗ੍ਰਹਿ' ਗੁਜਰਾਤ ਦੇ ਲੋਕਾਂ ਨੂੰ  27 ਸਾਲਾਂ ਤੋਂ ਚੱਲੇ ਆ ਰਹੇ ਭਾਜਪਾ ਦੇ ਹੰਕਾਰੀ ਰਾਜ ਤੋਂ ਮੁਕਤ ਕਰਵਾਏਗਾ |
ਇਥੇ ਪੱਤਰਕਾਰਾਂ ਨੂੰ  ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਗਾਂਧੀ ਜਯੰਤੀ ਮੌਕੇ ਉਸ ਅਸਥਾਨ 'ਤੇ ਬਾਪੂ ਜੀ ਦਾ ਆਸੀਰਵਾਦ ਲਿਆ ਅਤੇ ਸ਼ਰਧਾਂਜਲੀ ਦਿਤੀ, ਜਿਥੋਂ ਬਾਪੂ ਨੇ ਅਪਣਾ ਨਮਕ ਸੱਤਿਆਗ੍ਰਹਿ ਸੁਰੂ ਕੀਤਾ ਸੀ | ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਚੱਢਾ ਨੇ ਗੁਜਰਾਤ ਦੇ ਲੋਕਾਂ ਨੂੰ  ਭਾਜਪਾ ਦੇ ਹੰਕਾਰੀ ਸ਼ਾਸਨ ਤੋਂ ਆਜ਼ਾਦ ਕਰਵਾਉਣ ਲਈ ਡਾਂਡੀ ਦੀ ਮੁਬਾਰਕ ਮਿੱਟੀ ਹੱਥਾਂ 'ਚ ਲੈ ਕੇ 'ਗੁਜਰਾਤ ਪਰਿਵਰਤਨ ਸੱਤਿਆਗ੍ਰਹਿ' ਸ਼ੁਰੂ ਕੀਤਾ ਹੈ |
ਰਾਘਵ ਚੱਢਾ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਇਸ ਕ੍ਰਾਂਤੀਕਾਰੀ ਧਰਤੀ ਤੋਂ ਹੱਥ ਵਿਚ ਚੁਟਕੀ ਲੂਣ ਲੈ ਕੇ ਲੂਣ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ ਅਤੇ ਬਿ੍ਟਿਸ਼ ਸ਼ਾਸਨ ਨੂੰ  ਆਮ ਲੋਕਾਂ ਦੀ ਆਵਾਜ਼ ਸੁਣਨ ਲਈ ਮਜਬੂਰ ਕੀਤਾ ਸੀ | ਜਿਸ ਕਾਰਨ ਅੰਗਰੇਜ ਸਰਕਾਰ ਨੂੰ  ਆਮ ਲੋਕਾਂ ਦੇ ਹੱਕ ਵਿਚ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਦੇ ਲੂਣ ਸੱਤਿਆਗ੍ਰਹਿ ਨੇ ਭਾਰਤ ਵਿਚ ਬਰਤਾਨਵੀ ਸ਼ਾਸਨ ਦੇ ਖ਼ਾਤਮੇ ਦੀ ਨੀਂਹ ਰੱਖੀ ਸੀ, ਉਸੇ ਤਰ੍ਹਾਂ 'ਗੁਜਰਾਤ ਪਰਿਵਰਤਨ ਯਾਤਰਾ' ਗੁਜਰਾਤ ਵਿਚੋਂ ਭਾਜਪਾ ਦੇ ਭਿ੍ਸ਼ਟ ਤੇ ਹੰਕਾਰੀ ਰਾਜ ਦਾ ਖ਼ਾਤਮਾ ਕਰੇਗੀ |    (ਏਜੰਸੀ)