ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਦੀ ਚੋਣ ਵਿਚ ਉਤਰਿਆ ਹਾਂ : ਖੜਗੇ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਦੀ ਚੋਣ ਵਿਚ ਉਤਰਿਆ ਹਾਂ : ਖੜਗੇ

image

ਨਵੀਂ ਦਿੱਲੀ, 2 ਅਕਤੂਬਰ : ਕਾਂਗਰਸ ਪ੍ਰਧਾਨ ਅਹੁਦੇ ਦੇ ਉਮੀਦਵਾਰ ਮੱਲਿਕਾਰਜੁਨ ਖੜਗੇ ਨੇ ਐਤਵਾਰ ਨੂੰ  ਕਿਹਾ ਕਿ ਉਹ ਇਸ ਚੋਣ ਵਿਚ ਕਿਸੇ ਦੇ ਵਿਰੋਧ ਵਿਚ ਨਹੀਂ, ਬਲਕਿ ਪਾਰਟੀ ਨੂੰ  ਮਜਬੂਤ ਕਰਨ ਲਈ ਉਤਰੇ ਹਨ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਵਿਚ ਇਸ ਧਾਰਨਾ ਨੂੰ  ਵੀ ਖਾਰਜ਼ ਕਰ ਦਿਤਾ ਕਿ ਉਨ੍ਹਾਂ ਨੂੰ  ਗਾਂਧੀ ਪ੍ਰਵਾਰ ਦਾ ਸਮਰਥਨ ਪ੍ਰਾਪਤ ਹੈ | 
ਖੜਗੇ ਨੇ ਕਿਹਾ ਕਿ ਕਾਂਗਰਸ ਦੇ ਕਈ ਸੀਨੀਅਰ ਨੇਤਾ ਅਤੇ ਨੌਜਵਾਨ ਨੇਤਾਵਾਂ ਦੇ ਕਹਿਣ 'ਤੇ ਉਹ ਚੋਣ ਮੈਦਾਨ ਵਿਚ ਉਤਰੇ ਹਨ | ਇਸ ਵਿਚਕਾਰ ਪਾਰਟੀ ਦੇ ਬੁਲਾਰੇ ਗੌਰਵ ਵੱਲਭ ਨੇ ਕਿਹਾ, ''ਕਾਂਗਰਸ ਪ੍ਰਧਾਨ ਅਹੁਦੇ ਦੀ ਨਿਰਪੱਖ ਚੋਣ ਲਈ ਦੀਪੇਂਦਰ ਹੁੱਡਾ, ਸਇਦ ਨਾਸਿਰ ਹੁਸੈਨ ਅਤੇ ਮੈਂ ਕਾਂਗਰਸ ਦੇ ਬੁਲਾਰੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ, ਹੁਣ ਅਸੀਂ ਮੱਲਿਕਾਰਜੁਨ ਖੜਗੇ ਲਈ ਚੋਣ ਪ੍ਰਚਾਰ ਕਰਾਂਗੇ |'' ਖੜਗੇ ਵਿਰੁਧ ਪਾਰਟੀ ਦੇ ਸੀਨੀਅਰ ਨੇਤਾ ਸਸੀ ਥਰੂਰ ਚੋਣ ਮੈਦਾਨ ਵਿਚ ਹਨ | ਜੇ ਪਾਰਟੀ ਦੇ ਇਨ੍ਹਾਂ ਦੋਨੇ ਆਗੂਆਂ ਵਿਚੋਂ ਕੋਈ ਵੀ ਇਕ ਅਪਣੀ ਨਾਮਜ਼ਦਗੀ ਵਾਪਸ ਨਹੀਂ ਲੈਂਦਾ ਹੈ ਤਾਂ 17 ਅਕਤੂਬਰ ਨੂੰ  ਵੋਟਿੰਗ ਹੋਵੇਗੀ, ਜਿਸ ਵਿਚ 9000 ਤੋਂ ਵਧ ਡੈਲੀਗੇਟ ਵੋਟ ਕਰਨਗੇ | ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ  ਹੋਵੇਗੀ |    (ਏਜੰਸੀ)