ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਰਾਹੁਲ ਗਾਂਧੀ; ਲੰਗਰ ਹਾਲ ਵਿਚ ਕੀਤੀ ਸੇਵਾ
ਰਾਤ 11 ਵਜੇ ਦੇ ਕਰੀਬ ਉਹ ਸੱਚਖੰਡ ਨੂੰ ਜਾਣ ਵਾਲੇ ਰਸਤੇ ਦੇ ਰੇਲਿੰਗ ਦੀ ਕੱਪੜੇ ਦੇ ਨਾਲ ਸਫਾਈ ਕਰਦੇ ਨਜ਼ਰ ਆਏ
ਅੰਮ੍ਰਿਤਸਰ: ਕਾਂਗਰਸ ਆਗੂ ਰਾਹੁਲ ਗਾਂਧੀ ਮੰਗਲਵਾਰ ਨੂੰ ਦੂਜੇ ਦਿਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਥੇ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਲੰਗਰ ਹਾਲ ਵਿਚ ਸੇਵਾ ਕੀਤੀ। ਇਸ ਤੋਂ ਇਲਾਵਾ ਉਹ ਲੰਗਰ ਵਰਤਾਉਂਦੇ ਵੀ ਨਜ਼ਰ ਆਏ। ਇਸ ਤੋਂ ਪਹਿਲਾਂ ਬੀਤੇ ਦਿਨ ਉਨ੍ਹਾਂ ਨੇ ਰਾਤ ਦੇ 12 ਵਜੇ ਤਕ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ ਸੀ। ਉਹ 24 ਘੰਟਿਆਂ ਵਿਚ ਤੀਜੀ ਵਾਰ ਸੇਵਾ ਲਈ ਇਥੇ ਪਹੁੰਚੇ ਹਨ।
Rahul Gandhi visits Darbar Sahib for second day; distributes 'langar'
ਬੀਤੇ ਦਿਨ ਅੰਮ੍ਰਿਤਸਰ ਪਹੁੰਚੇ ਰਾਹੁਲ ਗਾਂਧੀ ਦੇਰ ਰਾਤ ਤਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਦੇ ਨਜ਼ਰ ਆਏ। ਬੀਤੇ ਦਿਨ ਸ਼ੁਰੂ ਹੋਏ ਅੰਮ੍ਰਿਤਰ ਦੌਰੇ ਮੌਕੇ ਉਹ ਦੋ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਅਤੇ ਉਥੇ ਪਹਿਲਾਂ ਭਾਂਡੇ ਧੋਣ ਦੀ ਸੇਵਾ ਕੀਤੀ ਅਤੇ ਬਾਅਦ ਵਿਚ ਛਬੀਲ ਦੀ ਸੇਵਾ ਕੀਤੀ।
Rahul Gandhi visits Darbar Sahib for second day; distributes 'langar'
ਇਸ ਮਗਰੋਂ ਰਾਤ 11 ਵਜੇ ਦੇ ਕਰੀਬ ਉਹ ਸੱਚਖੰਡ ਨੂੰ ਜਾਣ ਵਾਲੇ ਰਸਤੇ ਦੇ ਰੇਲਿੰਗ ਦੀ ਕੱਪੜੇ ਦੇ ਨਾਲ ਸਫਾਈ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ। ਇਸ ਮੌਕੇ ਉਨ੍ਹਾਂ ਨੇ ਚੰਦੋਆ ਸਾਹਿਬ ਦੀ ਵੀ ਸੇਵਾ ਨਿਭਾਈ। ਉਧਰ ਉਨ੍ਹਾਂ ਦੀ ਫੇਰੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਵਾਲ ਖੜ੍ਹੇ ਕੀਤੇ ਹਨ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਮਰਿਆਦਾ ਅਨੁਸਾਰ ਕੋਈ ਵੀ ਗੁਰੂ ਘਰ ਵਿਚ ਆ ਸਕਦਾ ਹੈ ਪਰ ਉਨ੍ਹਾਂ ਦੀ ਸੇਵਾ ਨੂੰ ਪਛਤਾਵਾ ਕਹਿਣਾ ਗਲਤ ਹੋਵੇਗਾ।
Rahul Gandhi visits Darbar Sahib for second day; distributes 'langar'
ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਉਸ ਪ੍ਰਵਾਰ ਦਾ ਹਿੱਸਾ ਹੈ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਅਤੇ ਜਿਸ ਦੇ ਪਿਤਾ ਨੇ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਬੁਲੰਦੀਆਂ ’ਤੇ ਖੜ੍ਹਾ ਹੈ। ਇਸ ਦੇ ਜ਼ਖ਼ਮ 40 ਸਾਲਾਂ ਤੋਂ ਉਸੇ ਤਰ੍ਹਾਂ ਹਨ। ਉਨ੍ਹਾਂ ਦੀ ਇਸ ਸੇਵਾ ਨੂੰ ਪਸ਼ਚਾਤਾਪ ਨਹੀਂ ਕਿਹਾ ਜਾ ਸਕਦਾ।