Phillaur News : ਮੱਸਿਆ ’ਤੇ ਮੱਥਾ ਟੇਕ ਕੇ ਪਰਤ ਰਹੇ ਪ੍ਰਵਾਰ ਨਾਲ ਵਾਪਰਿਆ ਵੱਡਾ ਹਾਦਸਾ, ਮਾਂ-ਪੁੱਤ ਦੀ ਮੌਕੇ 'ਤੇ ਹੋਈ ਮੌਤ
Phillaur News : ਹਾਦਸੇ ਵਿਚ ਪਤੀ ਗੰਭੀਰ ਜਖ਼ਮੀ
Phillaur Accident News
Phillaur Accident News: ਫਿਲੌਰ ਵਿਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਮੱਸਿਆ ’ਤੇ ਮੱਥਾ ਟੇਕ ਕੇ ਪਰਤ ਰਹੇ ਜੋੜੇ ਦੀ ਬਾਈਕ ਨੂੰ ਕਾਰ ਸਵਾਰ ਨੇ ਪਿੱਛੇ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਪਤੀ-ਪਤਨੀ ਤੇ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਸੜਕ ’ਤੇ ਡਿੱਗ ਗਏ। ਹਾਦਸੇ ’ਚ ਔਰਤ ਤੇ ਉਸ ਦੇ 2 ਸਾਲਾ ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦਾ ਪਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਮ੍ਰਿਤਕਾਂ ਦੀ ਪਹਿਚਾਣ 26 ਸਾਲਾ ਔਰਤ ਸੋਮਾ ਤੇ 2 ਸਾਲਾ ਗੁਰਪ੍ਰੀਤ ਵਜੋਂ ਹੋਈ ਹੈ। ਜਦਕਿ ਬਾਈਕ ਸਵਾਰ ਵਿਅਕਤੀ ਦੀ ਪਹਿਚਾਣ ਵਿਨੋਦ ਕੁਮਾਰ ਵਜੋਂ ਹੋਈ ਹੈ। ਪਰਿਵਾਰ ਫਿਲੌਰ ਨੇੜੇ ਪਿੰਡ ਗੰਨਾ ਦਾ ਰਹਿਣ ਵਾਲਾ ਹੈ।