Barnala ਵਿਚ ਦੁਸਹਿਰਾ ਦੇਖਣ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ, ਮੁਆਵਜ਼ੇ ਦੀ ਕੀਤੀ ਮੰਗ
A Young Man Who Went to See Dussehra Was Brutally Murdered in Barnala Latest News in Punjabi ਬਰਨਾਲਾ ਵਿਚ ਦੁਸਹਿਰਾ ਦੇਖਣ ਗਏ ਇੱਕ ਨੌਜਵਾਨ ਦੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ 27 ਸਾਲ ਦੇ ਹੀਰਾ ਸਿੰਘ ਪੁੱਤਰ ਭੋਲਾ ਸਿੰਘ, ਵਾਸੀ ਗਰਚਾ ਰੋਡ, ਬਰਨਾਲਾ ਵਜੋਂ ਹੋਈ ਹੈ।
ਇਸ ਮੌਕੇ ਮ੍ਰਿਤਕ ਹੀਰਾ ਸਿੰਘ ਦੇ ਪਿਤਾ ਭੋਲਾ ਸਿੰਘ, ਪਤਨੀ ਰੀਟਾ, ਮਾਤਾ ਹਰਬੰਸ ਕੌਰ, ਚਾਚਾ ਹਰਜੀਤ ਸਿੰਘ ਅਤੇ ਨਿਰਮਲ ਸਿੰਘ ਪਰਿਵਾਰਕ ਮੈਂਬਰਾਂ ਨੇ ਰੋਂਦੇ ਕਰਵਾਉਂਦੇ ਜਾਣਕਾਰੀ ਦਿੰਦੇ ਦਸਿਆ ਕਿ ਕੱਲ ਦੁਸ਼ਹਿਰੇ ਮੌਕੇ ਮ੍ਰਿਤਕ ਹੀਰਾ ਸਿੰਘ ਸ਼ਹਿਰਾ ਦੇਖਣ ਗਿਆ ਸੀ ਪਰ ਦੁਸ਼ਹਿਰੇ ਵਿੱਚ ਦੋ ਧਿਰਾਂ ਦੀ ਆਪਸੀ ਲੜਾਈ ਝਗੜਾ ਹੋ ਰਿਹਾ ਸੀ। ਜਿਸ ਵਿਚ ਉਹਨਾਂ ਦਾ ਪੁੱਤਰ ਹੀਰਾ ਸਿੰਘ ਬੇਵਜਾਹ ਕਤਲ ਦਾ ਸ਼ਿਕਾਰ ਹੋ ਗਿਆ।
ਉਹਨਾਂ ਦੱਸਿਆ ਕਿ ਦੁਸਹਿਰੇ ਵਿੱਚ ਹੀਰਾ ਸਿੰਘ ਦਾ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ ਸੀ। ਪਰ ਕੁਛ ਕਾਤਲਾਂ ਨੇ ਉਹਨਾਂ ਦੇ ਪੁੱਤ ਦਾ ਕਿਰਚ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹਨਾਂ ਮੰਗ ਕਰਦੇ ਕਿਹਾ ਕਿ ਮ੍ਰਿਤਕ ਹੀਰਾ ਸਿੰਘ ਗਰੀਬ ਪਰਿਵਾਰ ਨਾਲ ਸੰਬੰਧਿਤ ਨੌਜਵਾਨ ਸੀ, ਵੈਲਡਿੰਗ ਦਾ ਕੰਮ ਕਰ ਕੇ ਆਪਣੇ ਪਰਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਮ੍ਰਿਤਕ ਆਪਣੇ ਪਿੱਛੇ ਰੋਂਦੇ ਕੁਰਲਾਉਂਦੇ ਆਪਣੇ ਪਿੱਛੇ ਆਪਣੇ ਨੌ ਮਹੀਨਿਆਂ ਦੀ ਧੀ, ਪਤਨੀ, ਮਾਤਾ, ਪਿਤਾ ਛੱਡ ਗਿਆ । ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਾਤਲਾਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਕਿਹਾ ਕਿ ਕਾਤਲਾਂ ਨੂੰ ਸਖਤ ਤੋਂ ਸਖਤ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਤਾਂ ਜੋ ਉਹਨਾਂ ਨੂੰ ਇਨਸਾਫ਼ ਮਿਲ ਸਕੇ। ਉਹਨਾਂ ਪੁਲਿਸ ਪ੍ਰਸ਼ਾਸਨ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਚੁੱਕਿਆ ਹਨ।
ਪਰਵਾਰ ਮੈਂਬਰਾਂ ਵਲੋਂ ਇਕਲੋਤੇ ਕਮਾਉ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਪਰਵਾਰ ਨੂੰ ਪੰਜਾਬ ਸਰਕਾਰ ਤੋਂ ਆਰਥਿਕ ਮੁਆਵਜ਼ਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ। ਤਾਂ ਜੋ ਬਾਕੀ ਰਹਿੰਦੇ ਪਰਵਾਰ ਦਾ ਗੁਜ਼ਾਰਾ ਹੋ ਸਕੇ। ਦੂਸਰੇ ਪਾਸੇ ਪੁਲਿਸ ਨੇ ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ।
(For more news apart from A Young Man Who Went to See Dussehra Was Brutally Murdered in Barnala Latest News in Punjabi stay tuned to Rozana Spokesman.)