Sultanpur Lodhi News: ਸਕੂਲਾਂ 'ਚ ਪੜ੍ਹਦੇ ਬੱਚੇ ਵੀ ਸੇਵਾ ਕਰਨ ਬੰਨ੍ਹ ਉਤੇ ਪਹੁੰਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sultanpur Lodhi News: ਨੌਜਵਾਨ ਨੇ ਕਿਹਾ ਕਿ ਸਾਨੂੰ ਬੰਨ੍ਹ ਬਣਾਉਣ ਦੀ ਸੇਵਾ ਦਾ ਜਜ਼ਬਾ ਪਿੰਡ ਦੇ ਲੋਕਾਂ ਤੋਂ ਹੀ ਮਿਲਿਆ ਹੈ।

Children also reached the dam to serve Sultanpur Lodhi News

Children also reached the dam to serve Sultanpur Lodhi News: ਪੰਜਾਬ ਵਿਚ ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਜਿੱਥੇ ਹੜ੍ਹਾਂ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਇਸ ਤੋਂ ਇਲਾਵਾ ਕਈ ਲੋਕਾਂ ਦੇ ਘਰ ਵੀ ਢਹਿ-ਢੇਰੀ ਹੋ ਗਏ। ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿਚ ਵੀ ਹੜ੍ਹਾਂ ਕਾਰਨ ਬਹੁਤ ਨੁਕਸਾਨ ਹੋਇਆ ਹੈ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ। ਆਰਜ਼ੀ ਬੰਨ੍ਹ ਦੀ ਮੁਰੰਮਤ ਲਈ ਰਸਤਾ ਬਣਾਉਣ ਦਾ ਕੰਮ ਜਾਰੀ ਹੈ। ਇੱਥੇ ਟਰੈਕਟਰ ’ਤੇ ਸੇਵਾ ਕਰਨ ਲਈ ਕੁੱਝ ਨੌਜਵਾਨ ਵੀ ਪਹੁੰਚੇ ਹਨ, ਜੋ ਟਰੈਕਟਰ ਚਲਾ ਕੇ ਜ਼ਮੀਨ ਨੂੰ ਪੱਧਰਾ ਕਰ ਰਹੇ ਹਨ।

ਇਹ ਬੱਚੇ ਦੋ-ਤਿੰਨ ਦਿਨ ਤੋਂ ਇੱਥੇ ਸੇਵਾ ਕਰ ਰਹੇ ਹਨ। ਇੱਥੇ ਇਕ ਛੋਟਾ ਬੱਚਾ ਵੀ ਪਹੁੰਚਿਆ ਹੈ, ਜੋ ਟਰੈਕਟਰ ਚਲਾ ਕੇ ਸੇਵਾ ਕਰ ਰਿਹਾ ਹੈ।ਇਕ ਹੋਰ ਨੌਜਵਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਦੱਸਵੀਂ ਜਮਾਤ ਵਿਚ ਪੜ੍ਹਦਾ ਹੈ ਅਤੇ ਇੱਥੇ ਸੇਵਾ ਲਈ ਪਹੁੰਚਿਆ ਹੈ। ਇਕ ਹੋਰ ਨੌਜਵਾਨ ਨੇ ਕਿਹਾ ਕਿ ਸਾਨੂੰ ਬੰਨ੍ਹ ਬਣਾਉਣ ਦੀ ਸੇਵਾ ਦਾ ਜਜ਼ਬਾ ਪਿੰਡ ਦੇ ਲੋਕਾਂ ਤੋਂ ਹੀ ਮਿਲਿਆ ਹੈ।

ਉਸ ਨੇ ਕਿਹਾ ਕਿ ਸਾਰਿਆਂ ਨੂੰ ਰਲ ਮਿਲ ਕੇ ਸੇਵਾ ਕਰਦਿਆਂ ਦੇਖ ਕੇ ਹੀ ਸਾਨੂੰ ਸੇਵਾ ਦਾ ਜਜ਼ਬਾ ਮਿਲਿਆ ਹੈ। ਨੌਜਵਾਨ ਨੇ ਕਿਹਾ ਕਿ ਸਾਰੇ ਆਪੋ-ਅਪਣੀ ਵਾਰੀ ਨਾਲ ਸੇਵਾ ਕਰ ਰਹੇ ਹਨ। ਉਸ ਨੇ ਕਿਹਾ ਕਿ ਕੁੱਝ ਨੌਜਵਾਨ ਇਸ ਪਾਸੇ ਅਤੇ ਕੁੱਝ ਨੌਜਵਾਨ ਉਸ ਪਾਸੇ ਸੇਵਾ ਕਰ ਰਹੇ ਹਨ, ਤਾਂ ਜੋ ਆਰਜੀ ਬੰਨ੍ਹ ਤਕ ਜਲਦੀ ਤੋਂ ਜਲਦੀ ਰਸਤਾ ਬਣ ਕੇ ਤਿਆਰ ਹੋ ਸਕੇ। ਉਸ ਨੇ ਕਿਹਾ ਕਿ ਇਹ ਟਰੈਕਟਰ ਨਵਾਂ ਲਿਆ ਹੈ ਅਤੇ ਇੱਥੇ ਸੇਵਾ ਲਈ ਲਗਾਇਆ ਹੈ। ਇੱਥੇ ਟਰੈਕਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਜ਼ਮੀਨਾਂ ਨੂੰ ਪੱਧਰਾ ਕਰਨ ਦਾ ਕੰਮ ਜਾਰੀ ਹੈ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਬੰਨ੍ਹ ਨੂੰ ਮਜ਼ਬੂਤ ਕੀਤਾ ਜਾਵੇ।