Firozpur News: ਧੀ ਨੂੰ ਨਹਿਰ 'ਚ ਸੁੱਟ ਕੇ ਪਿਉ ਹੋਇਆ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੀ ਧੀ ਦੇ ਚਰਿੱਤਰ 'ਤੇ ਕਰਦਾ ਸੀ ਸ਼ੱਕ

Father flees after throwing daughter into canal Firozpur News

Father flees after throwing daughter into canal Firozpur News: ਫ਼ਿਰੋਜ਼ਪੁਰ ਵਿਚ ਇਕ ਪਿਤਾ ਨੇ ਅਪਣੀ ਧੀ ਦੇ ਚਰਿੱਤਰ ’ਤੇ ਸ਼ੱਕ ਕਰ ਕੇ ਉਸ ਦੇ ਹੱਥ ਬੰਨ੍ਹ ਕੇ ਨਹਿਰ ’ਚ ਸੁੱਟ ਦਿਤਾ ਅਤੇ ਖੁਦ ਫ਼ਰਾਰ ਹੋ ਗਿਆ। ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਮੁਲਜ਼ਮ ਸੁਰਜੀਤ ਸਿੰਘ ਵਾਸੀ ਹਾਊਸਿੰਗ ਬੋਰਡ ਕਲੋਨੀ ਫ਼ਿਰੋਜ਼ਪੁਰ ਸ਼ਹਿਰ ਵਿਰੁਧ ਮਾਮਲਾ ਦਰਜ ਕੀਤਾ ਹੈ।

ਐਸ.ਐਚ.ਓ. ਜਤਿੰਦਰ ਸਿੰਘ ਨੇ ਦਸਿਆ ਕਿ ਸ਼ਿਕਾਇਤਕਰਤਾ ਦਾ ਮਾਮਾ ਸੁਰਜੀਤ ਸਿੰਘ ਉਸ ਦੀ ਲੜਕੀ ਦੇ ਚਾਲ-ਚਲਣ ’ਤੇ ਸ਼ੱਕ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਉਸ ਨੇ ਦਸਿਆ ਕਿ ਬੀਤੀ ਰਾਤ ਸੁਰਜੀਤ ਸਿੰਘ ਅਪਣੀ ਲੜਕੀ ਪ੍ਰੀਤ ਨੂੰ ਮੋਟਰਸਾਈਕਲ ’ਤੇ ਰਿਸ਼ਤੇਦਾਰੀ ’ਚ ਜਾਣ ਦੇ ਬਹਾਨੇ ਲੈ ਕੇ ਮੋਗਾ ਰੋਡ ’ਤੇ ਜਾ ਰਿਹਾ ਹੈ ਤਾਂ ਸ਼ਿਕਾਇਤਕਰਤਾ ਨੇ ਤੁਰਤ ਮੋਟਰਸਾਈਕਲ ’ਤੇ ਅਪਣੇ ਮਾਮੇ ਦਾ ਪਿੱਛਾ ਕੀਤਾ, ਜਿਸ ਨੇ ਦੇਖਦੇ ਹੀ ਦੇਖਦੇ ਅਪਣੀ ਲੜਕੀ ਦੇ ਹੱਥ ਬੰਨ੍ਹ ਕੇ ਨਹਿਰ ’ਚ ਸੁੱਟ ਦਿਤਾ ਅਤੇ ਫ਼ਰਾਰ ਹੋ ਗਿਆ।

ਫ਼ਿਰੋਜ਼ਪੁਰ ਤੋਂ ਤਪਿੰਦਰ ਸਿੰਘ ਦੀ ਰਿਪੋਰਟ