ਬਾਦਲ ਪਰਵਾਰ ਨੇ ਅਪਣਾ ਢਿੱਡ ਭਰਨ ਲਈ ਪੂਰੇ ਪੰਜਾਬ ਨੂੰ ਕੀਤਾ ਬਰਬਾਦ : ਸੇਵਾ ਸਿੰਘ ਸੇਖਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਅੱਜ ਇੱਕ ਰੱਖੀ ਪ੍ਰੈਸ ਕਾਂਨਫਰੰਸ ਅਧੀਨ ਅਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ..

Sukhbir Badal

ਗੁਰਦਾਸਪੁਰ (ਪੀਟੀਆਈ) : ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਅੱਜ ਇੱਕ ਰੱਖੀ ਪ੍ਰੈਸ ਕਾਂਨਫਰੰਸ ਅਧੀਨ ਅਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ ਇਸ ਤੋਂ ਬਾਅਦ ਸੇਖਵਾਂ ਨੇ ਅਕਾਲੀ ਦਲ ਵਿਰੁੱਧ ਪੂਰੀ ਭੜਾਸ ਕੱਢੀ ਉਹਨਾਂ ਨੇ ਕਿਹਾ ਕਿ ਪਿਛਲੇ ਦੱਸ ਸਾਲਾਂ ਅਧੀਨ ਜਿਹੜਾ ਵੀ ਖਾਲਸਾ ਪੰਥ ਦਾ ਨੁਕਸਾਨ ਹੋਇਆ ਹੈ। ਉਸ ਦੇ ਪੂਰੇ ਜਿੰਮੇਵਾਰ ਬਾਦਲ ਪਰਵਾਰ ਹਨ ਸੇਖਵਾਂ ਨੇ ਕਿਹਾ ਕਿ ਬੀਤੇ ਦਸ ਸਾਲਾਂ ਅਧੀਨ ਸੁਖਬੀਰ ਸਿੰਘ ਬਾਦਲ ਨੇ ਅਪਣੇ ਰਾਜ ਭਾਗ ਨੂੰ ਵਧਾਉਣ ਲਈ ਉਹ ਸਾਰੇ ਕੰਮ ਕੀਤੇ ਜਿਹਨਾਂ ਕੰਮਾਂ ਨੇ ਪਾਰਟੀ ਅਤੇ ਸਿੱਖ ਪੰਥ ਨੂੰ ਕਾਫ਼ੀ ਵੱਡਾ ਨੁਕਸਾਨ ਪਹੁੰਚਾਇਆ ਹੈ।  

ਉਸ ਦੇ ਸਿੱਧੇ ਤੋਰ ਤੇ ਜਿੰਮੇਵਾਰ ਸੁਖਬੀਰ ਸਿੰਘ ਬਾਦਲ ਹਨ। ਸੇਖਵਾਂ ਨੇ ਕਿਹਾ ਕਿ ਬੀਤੇ ਦਸਾਂ ਸਾਲਾਂ ਦੌਰਾਨ ਸੁਖਬੀਰ ਨੇ ਆਪਣੇ ਰਾਜ-ਭਾਗ ਨੂੰ ਵਧਾਉਣ ਲਈ ਉਹ ਸਾਰੇ ਕੰਮ ਕੀਤੇ, ਜੋ ਪਾਰਟੀ ਅਤੇ ਸਿੱਖ ਪੰਥ ਲਈ ਕਾਫੀ ਨੁਕਸਾਨ ਦੇਹ ਸਨ। ਸੇਖਵਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸਾਲ 2012 ਦੀ ਇਲੈਕਸ਼ਨ ਦੌਰਾਨ ਸੌਦਾ ਸਾਧ ਨਾਲ ਦਿੱਲੀ ਵਿਖੇ ਬਕਾਇਦਾ ਮੀਟਿੰਗ ਕੀਤੀ, ਜਦੋਂ ਕੀ  ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਡੇਰਾ ਮੁਖੀ ਨਾਲ ਕਿਸੇ ਵੀ ਕਿਸਮ ਦਾ ਸਿਆਸੀ ਜਾ ਨਿੱਝੀ ਮੇਲ-ਮਿਲਾਪ ਨਾ ਕੀਤੇ ਜਾਣ ਦਾ ਹੁਕਮ ਜਾਰੀ ਕੀਤਾ ਗਿਆ ਸੀ।

ਸੇਖਵਾਂ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੁਝ ਜਥੇਦਾਰਾਂ ਵਲੋਂ ਸਿਆਸੀ ਦਬਾਅ ਅਤੇ ਮਿਲੀ-ਭੁਗਤ ਨਾਲ ਲਏ ਗਏ ਫੈਸਲਿਆਂ ਕਾਰਨ ਵੀ ਸਿੱਖ ਪੰਥ ਨੂੰ ਕਾਫੀ ਢਾਹ ਲੱਗੀ ਹੈ, ਜਿਸ ਦੇ ਜਿੰਮੇਵਾਰ ਵੀ ਸੁਖਬੀਰ ਬਾਦਲ ਹਨ। ਟਕਸਾਲੀ ਆਗੂ ਸੇਖਵਾਂ ਨੇ ਕਿਹਾ ਕਿ  ਸੁਖਬੀਰ ਬਾਦਲ ਵਲੋਂ ਕੀਤੇ ਜਾ ਰਹੇ ਉਕੱਤ ਕੱਮਾ ਕਾਰਨ ਉਹ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਸਵਾਲ ਚੁੱਕ ਰਹੇ ਸਨ, ਪਰ ਕੋਰ- ਕਮੇਟੀ ਦਾ ਹਿੱਸਾ ਹੋਣ ਦੇ ਬਾਵਜੂਦ ਕਿਸੇ ਨੇ ਓਹਨਾ ਦੀ ਗੱਲ ਤੇ ਗੌਰ ਕਰਨਾ ਜਰੂਰੀ ਨਹੀਂ ਸਮਝਿਆ।

ਓਹਨਾ ਕਿਹਾ ਕਿ ਪਾਰਟੀ ਵਲੋਂ ਉਹਨਾਂ ਦੀ ਗੱਲ ਨਾ ਸੁਣੇ ਜਾਣ ਅਤੇ ਪਾਣੀ ਸਰ ਉਪਰੋਂ ਲੰਘਦਾ ਵੇਖ ਕੇ ਮਾਝਾ ਅਕਾਲੀਦਲ  ਦੇ ਸਮੂਹ ਟਕਸਾਲੀ ਆਗੂਆਂ ਨੇ ਬਾਕਾਇਦਾ ਸਲਾਹ-ਮਸ਼ਵਰਾ ਕਰਨ ਮਗਰੋਂ ਇੱਕ ਮਹੀਨਾ ਪਹਿਲਾਂ ਆਪਣੀ ਗੱਲ ਸਮੂਹ ਖਾਲਸਾ ਪੰਥ ਦੇ ਸਾਹਮਣੇ ਰੱਖੀ। ਸੇਖਵਾਂ ਨੇਂ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਪਾਰਟੀ ਦੇ ਸੰਵਿਧਾਨ ਵਿਚ ਬਕਾਇਦਾ ਦਰਜ ਐਕਟ 1920 ਦਾ ਹਵਾਲਾ ਦਿੰਦਿਆਂ ਕਿਹਾ ਕਿ ਸੁਖਬੀਰ ਪਾਰਟੀ ਪ੍ਰਧਾਨ ਦੀ ਯੋਗਤਾ ਨਹੀਂ ਰੱਖਦੇ, ਇਸ ਲਈ ਓਹਨਾ ਨੂੰ ਪ੍ਰਧਾਨਗੀ ਅਹੁਦਾ ਛੱਡ ਦੇਣਾ ਚਾਹੀਦਾ ਹੈ।