ਆਸਥਾ ਲੱਭ ਰਹੀ ਹੈ ਆਪਣੀ ਮਾਂ ਲਈ ਲਾੜਾ, ਰੱਖੀਆਂ ਇਹ ਸ਼ਰਤਾਂ
ਆਸਥਾ ਦੇ ਇਸ ਟਵੀਟ ਨੂੰ 6 ਹਜ਼ਾਰ ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ ਅਤੇ ਇਸ 'ਤੇ 29 ਹਜ਼ਾਰ ਤੋਂ ਵੱਧ ਲਾਈਕ ਮਿਲ ਚੁੱਕੇ ਹਨ
ਪੰਜਾਬ- ਆਏ ਦਿਨ ਕੋਈ ਨਾ ਕੋਈ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੀ ਰਹਿੰਦੀ ਹੈ। ਪਹਿਲਾਂ ਤਾਂ ਮਾਪੇ ਆਪਣੇ ਬੱਚਿਆਂ ਲਈ ਲਾੜਾ ਜਾਂ ਲਾੜੀ ਲੱਭਦੇ ਸਨ ਪਰ ਹੁਣ ਇਕ ਧੀ ਆਪਣੀ ਮਾਂ ਲਈ ਲਾੜੇ ਦੀ ਭਾਲ ਕਰ ਰਹੀ ਹੈ। ਇਸ ਧੀ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਇਸ ਧੀ ਦੀ ਨਾਮ ਆਸਥਾ ਹੈ ਅਤੇ ਉਸ ਨੇ ਆਪਣੇ ਟਵਿੱਟਰ 'ਤੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ ਅਤੇ ਉਸ ਦੀ ਮਾਂ ਲਈ ਰਿਸ਼ਤੇ ਵੀ ਆਉਣ ਲੱਗ ਪਏ ਹਨ।
ਉਸ ਨੇ ਪੋਸਟ ਦੇ ਕੈਪਸ਼ਨ ਵਿਚ ਲਿਖਿਆ ਕਿ ਉਹ ਆਪਣੀ ਮਾਂ ਲਈ 50 ਸਾਲ ਦੇ ਨੇੜੇ ਕੋਈ ਲਾੜਾ ਲੱਭ ਰਹੀ ਹੈ। ਉਸ ਨੇ ਲਿਖਿਆ ਕਿ ਉਹ ਸ਼ਾਕਾਹਾਰੀ ਹੋਵੇ, ਸ਼ਰਾਬ ਨਾ ਪੀਂਦਾ ਹੋਵੇ ਅਤੇ ਚੰਗਾ ਇਨਸਾਨ ਹੋਵੇ। ਆਸਥਾ ਦੇ ਇਸ ਟਵੀਟ ਨੂੰ 6 ਹਜ਼ਾਰ ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ ਅਤੇ ਇਸ 'ਤੇ 29 ਹਜ਼ਾਰ ਤੋਂ ਵੱਧ ਲਾਈਕ ਮਿਲ ਚੁੱਕੇ ਹਨ। ਆਸਥਾ ਆਪਣੀ ਮਾਂ ਨੂੰ ਹਮੇਸ਼ਾ ਇਸ ਤਰ੍ਹਾਂ ਖੁਸ਼ ਦੇਖਣਾ ਚਾਹੁੰਦੀ ਹੈ, ਇਸ ਲਈ ਉਸ ਨੇ ਆਪਣੀ ਮਾਂ ਲਈ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।