ਨਵੰਬਰ ਨੂੰ ਪੰਜਾਬ ਦੇ ਇਹ ਰਾਹ ਹੋਣਗੇ ਬੰਦ, ਨਾ ਨਿਕਲਿਓ ਘਰੋਂ ਬਾਹਰ- ਕਿਸਾਨ ਜਥੇਬੰਦੀਆਂ ਦਾ ਸੁਨੇਹਾ
ਇਹ ਟੀਮਾਂ ਪੰਜਾਬ ਦੇ ਵੱਖ-ਵੱਖ ਮੌਲ, ਟੋਲ ਪਲਾਜ਼ਿਆਂ, ਸਟੇਟ ਤੇ ਕੌਮੀ ਰਾਜ ਮਾਰਗਾਂ 'ਤੇ ਤਾਇਨਾਤ ਰਹਿਣਗੀਆਂ ਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕਣਗੀਆਂ।
ਚੰਡੀਗੜ੍ਹ: ਪੰਜ ਨਵੰਬਰ ਨੂੰ ਪੰਜਾਬ ਭਰ 'ਚ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਆਮ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਸ ਦਿਨ ਪੰਜਾਬ ਦੀਆਂ ਸਾਰੀਆਂ ਮੁੱਖ ਸੜਕਾਂ ਜਾਮ ਰਹਿਣਗੀਆਂ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਤੇਜ਼ ਕਰਨ ਦਾ ਅਹਿਦ ਲਿਆ ਹੈ।
ਸੂਬੇ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਰਲ ਕੇ ਪੰਜ ਨਵੰਬਰ ਨੂੰ ਦੇਸ਼ ਭਰ 'ਚ ਚੱਕਾ ਜਾਮ ਦੇ ਮੱਦੇਨਜ਼ਰ 67 ਟੀਮਾਂ ਬਣਾਈਆਂ ਹਨ। ਇਹ ਟੀਮਾਂ ਪੰਜਾਬ ਦੇ ਵੱਖ-ਵੱਖ ਮੌਲ, ਟੋਲ ਪਲਾਜ਼ਿਆਂ, ਸਟੇਟ ਤੇ ਕੌਮੀ ਰਾਜ ਮਾਰਗਾਂ 'ਤੇ ਤਾਇਨਾਤ ਰਹਿਣਗੀਆਂ ਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕਣਗੀਆਂ। ਇਹ ਧਰਨਾ ਪੰਜ ਨਵੰਬਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤਕ ਚੱਕਾ ਜਾਮ ਰੱਖਣਗੀਆਂ।
ਇਹ ਰਾਹ ਹੋਣਗੇ ਬੰਦ
ਸ਼ੰਭੂ ਬੈਰੀਅਰ ਤੋਂ ਅੰਮ੍ਰਿਤਸਰ ਤਕ
ਪਠਾਨਕੋਟ-ਗੁਰਦਾਸਪੁਰ-ਤਰਨਤਾਰਨ-ਫਿਰੋਜ਼ੁਰ ਤੋਂ ਰਾਜਸਥਾਨ ਬਾਰਡਰ ਤਕ
ਪਠਾਨਕੋਟ-ਜਲੰਧਰ ਹਾਈਵੇਅ
ਜਲੰਧਰ-ਬਰਨਾਲਾ ਤੋਂ ਹਰਿਆਣਾ ਹਾਈਵੇਅ
ਜ਼ੀਰਕਪੁਰ-ਪਟਿਆਲਾ
ਬਠਿੰਡਾ-ਗਿੱਦੜਬਾਹਾ-ਮਲੋਟ-ਅਬੋਹਰ-ਫਾਜ਼ਿਲਕਾ
ਮਲੋਟ-ਡੱਬਵਾਲੀ ਹਾਈਵੇਅ
ਪਟਿਆਲਾ-ਪਾਤੜਾਂ-ਮੂਨਕ-ਹਿਸਾਰ ਮਾਰਗ
ਪਟਿਆਲਾ-ਸਰਹਿੰਦ-ਮੋਹਾਲੀ ਮਾਰਗ
ਚੰਡੀਗੜ੍ਹ-ਰੋਪੜ-ਖਰੜ-ਕੀਰਤਪੁਰ ਸਾਹਿਬ-ਆਨੰਦਪੁਰ ਸਾਹਿਬ ਹਾਈਵੇਅ
ਖਰੜ-ਲੁਧਿਆਣਾ-ਤਲਵੰਡੀ ਸਾਬੋ-ਫਿਰੋਜ਼ਪੁਰ ਹਾਈਵੇਅ
ਮੁੱਲਾਂਪੁਰ-ਰਾਇਪੁਰ-ਬਰਨਾਲਾ ਸਟੇਟ ਹਾਈਵੇਅ
ਮੋਗਾ-ਕੋਟਕਪੂਰਾ ਸਟੇਟ ਹਾਈਵੇਅ
ਫਿਰੋਜ਼ਪੁਰ-ਜ਼ੀਰਾ-ਧਰਮਕੋਟ ਸਟੇਟ ਹਾਈਵੇਅ
ਟਾਂਡਾ-ਹੁਸ਼ਿਆਰਪੁਰ-ਗੜਸ਼ੰਕਰ-ਬਲਾਚੌਰ ਹਾਈਵੇਅ
ਜਲੰਧਰ-ਹੁਸ਼ਿਆਰਪੁਰ-ਮੁਬਾਰਕਪੁਰ ਹਾਈਵੇਅ