'ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ' ਕਿਤਾਬ ਲੋਕ ਅਰਪਣ ਕੀਤੀ
'ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ' ਕਿਤਾਬ ਲੋਕ ਅਰਪਣ ਕੀਤੀ
ਪਰਥ, 2 ਨਵੰਬਰ (ਪਿਆਰਾ ਸਿੰਘ ਨਾਭਾ) : ਆਸਟਰੇਲੀਆ ਦੇ ਸ਼ਹਿਰ ਪਰਥ 'ਚ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵਲੋਂ ਮਰਹੂਮ ਮਨਮੀਤ ਅਲ਼ੀਸ਼ੇਰ ਦੀਆਂ ਰਚਨਾਵਾਂ ਬਾਰੇ ਪੁਸਤਕ 'ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ' ਓਪਟਸ ਸਟੇਡੀਅਮ ਵਿਖੇ ਹੋਏ ਸਾਹਿਤਕ ਸਮਾਗਮ 'ਚ ਲੋਕ ਅਰਪਣ ਕੀਤਾ ਗਿਆ।
ਮਨਮੀਤ ਅਲੀਸ਼ੇਰ 28 ਅਕਤੂਬਰ 2016 ਨੂੰ ਬ੍ਰਿਸਬੇਨ 'ਚ ਇਕ ਨਸਲਘਾਤੀ ਹਮਲੇ ਦੌਰਾਨ ਸਦੀਵੀ ਵਿਛੋੜਾ ਦੇ ਗਿਆ ਸੀ । ਮਨਮੀਤ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ 'ਚ ਬੇਹੱਦ ਹਰਮਨ ਪਿਆਰਾ ਸੀ ਅਤੇ ਪੰਜਾਬੀ ਸਾਹਿਤਕ, ਸਮਾਜਕ ਅਤੇ ਕਲਾ ਦੇ ਖੇਤਰ 'ਚ ਕਾਫ਼ੀ ਸਰਗਰਮਸੀ। ਕਵਿਤਾ, ਗੀਤਕਾਰੀ, ਸਟੇਜ ਅਦਾਕਾਰੀ ਦੇ ਨਾਲ ਨਾਲ ਸਮਾਜ ਨੂੰ ਸੇਧ ਦੇਣ ਵਾਲ਼ੀਆਂ ਲਘੂ ਫਿਲਮਾਂ 'ਚ ਵੀ ਉਸ ਨੇ ਕੰਮ ਕੀਤਾ ਸੀ।
ਡਾ.ਸੁਮੀਤ ਸ਼ੰਮੀ ਅਤੇ ਸਤਪਾਲ ਭੀਖੀ ਜੀ ਵਲੋਂ ਮਨਮੀਤ ਦੀਆਂ ਅਣਛਪੀਆਂ ਰਚਨਾਵਾਂ ਅਤੇ ਮਨਮੀਤ ਦੀ ਯਾਦ 'ਚ ਹੋਰ ਪੰਜਾਬੀ ਲੇਖਕਾਂ ਅਤੇ ਸੁਹਿਰਦ ਸੱਜਣਾ ਦੀਆਂ ਰਚਨਾਵਾਂ ਨੂੰ ਇੱਕਤਰ ਕਰ ਕੇ ਇਸ ਕਿਤਾਬ ਦੀ ਸੰਪਾਦਨਾਂ ਕੀਤੀ। ਮਨਮੀਤ ਦੀ ਯਾਦ ਨੂੰ ਸਮਰਪਿਤ ਇਸ ਕਿਤਾਬ ਨੂੰ ਪਰਥ 'ਚ ਲੋਕ ਅਰਪਣ ਕਰ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ 'ਤੇ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਦੇ ਮੈਂਬਰ ਹਰਲਾਲ ਸਿੰਘ, ਹਰਮਨ ਸਿੰਘ ਧਾਲ਼ੀਵਾਲ, ਜਤਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਗੁਰਬਿੰਦਰ ਸਿੰਘ ਕਲੇਰ, ਰਵਿੰਦਰ ਸਿੰਘ, ਇੰਦਰਪਾਲ ਸਿੰਘ, ਮਨਦੀਪ ਸਿੰਘ, ਦਲਵਿੰਦਰ ਸਿੰਘ ਅਤੇ ਸਿਮਰ ਸਿੰਘ ਹਾਜ਼ਰ ਸਨ ।