ਨਰਿੰਦਰ ਸਿੰਘ ਦੀ ਕਿਤਾਬ 'ਚਾਨਣ ਕਣੀਆਂ' ਨੂੰ ਵਿਦੇਸ਼ਾਂ ਤੋ ਵੀ ਮਿਲਿਆ ਭਰਵਾਂ ਹੁੰਗਾਰਾ

ਏਜੰਸੀ

ਖ਼ਬਰਾਂ, ਪੰਜਾਬ

ਨਰਿੰਦਰ ਸਿੰਘ ਦੀ ਕਿਤਾਬ 'ਚਾਨਣ ਕਣੀਆਂ' ਨੂੰ ਵਿਦੇਸ਼ਾਂ ਤੋ ਵੀ ਮਿਲਿਆ ਭਰਵਾਂ ਹੁੰਗਾਰਾ

image

ਰੋਮ ਇਟਲੀ, 2 ਨਵੰਬਰ (ਜਸਵਿੰਦਰ ਕੌਰ) : ਪ੍ਰਸਿੱਧ ਸਾਹਿਤਕਾਰ ਅਤੇ ਲੈਕਚਰਾਰ ਨਰਿੰਦਰ ਸਿੰਘ ਜੀਰ੍ਹਾ ਹੁਣਾਂ ਦੀ ਲਿਖਤ ਨਵੀ ਕਿਤਾਬ “ਚਾਨਣ ਕਣੀਆਂ'' ਨੂੰ ਦੇਸ਼ ਵਿਦੇਸ਼ 'ਚ ਵੱਸਦੇ ਸਾਹਿਤ ਪ੍ਰੇਮੀਆ ਵਲੋ ਭਰਵਾਂ ਹੁੰਗਾਰਾ ਦਿਤਾ ਜਾ ਰਿਹਾ ਉਨਾਂ ਦੀ ਇਸ ਕਿਤਾਬ ਨੂੰ ਇਸਾਈ ਧਰਮ ਦੀਆਂ ਜੜ੍ਹਾਂ ਕਰ ਕੇ ਜਾਣੇ ਜਾਂਦੇ ਦੇਸ਼ ਇਟਲੀ ਦੇ ਇਤਿਹਾਸਿਕ ਸ਼ਹਿਰ ਰੋਮ ਵਿਚ ਸਾਹਿਤ ਪ੍ਰੇਮੀਆ ਵਲੋ ਅਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ ਗਿਆ।
]ਇਸ ਮੌਕੇ ਬੋਲਦੇ ਹੋਏ ਸੁਰਿੰਦਰ ਸਿੰਘ ਧਾਲੀਵਾਲ, ਮੁਖਤਾਰ ਸਿੰਘ, ਬਲਜੀਤ ਸਿੰਘ ਅਤੇ ਡਾਂ ਮਨਜੀਤ ਸਿੰਘ ਨੇ ਲੈਕਚਰਾਰ ਨਰਿੰਦਰ ਸਿੰਘ ਨੂੰ ਅਜ਼ਾਦ ਵਿਚਾਰਾਂ ਵਾਲਾ ਲੇਖਕ ਦਸਦਿਆ ਆਖਿਆ ਕਿ ਉਨਾਂ ਦੀਆਂ ਲਿਖਤਾਂ ਸਮਾਜਕ ਸੇਧ ਵਾਲੀਆ ਹੁੰਦੀਆ ਹਨ। ਜ਼ਿਕਰਯੋਗ ਹੈ ਕਿ ਲੈਕਚਰਾਰ ਨਰਿੰਦਰ ਸਿੰਘ ਦੀ ਕਲਮ ਤੋ ਲਿਖੇ ਲੇਖ “ਰੋਜਾਨਾ ਸਪੋਕਸਮੈਨ ਸਮੇਤ ਪੰਜਾਬੀ ਦੀਆਂ ਕਈ ਅਖ਼ਬਾਰਾਂ ਦੇ ਪੰਨਿਆ ਨੂੰ ਰਸ਼ਨਾਉਦੇ ਹਨ।
“ਚਾਨਣ ਕਣੀਆਂ'' ਕਿਤਾਬ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਰਪ੍ਰੀਤ ਸਿੰਘ ਜੀਰ੍ਹਾਂ ਨੇ ਦਸਿਆ ਕਿ ਇਸ 197 ਪੰਨਿਆ ਵਾਲੀ ਕਿਤਾਬ ਵਿਚ 20 ਅਲੱਗ ਅਲੱਗ ਵਿਸ਼ਿਆਂ ਨੂੰ ਛੂਹਦੇ ਲੇਖ ਹਨ । ਕਿਤਾਬ ਰਿਲੀਜ਼ਗ ਸਮਾਗਮ ਵਿਚ ਹੋਰਨਾਂ ਤੋ ਇਲਾਵਾ ਦਲਜੀਤ ਸਿੰਘ ਫ਼ੌਜੀ, ਮਨਜੀਤ ਮੁਲਤਾਨੀ, ਸੁਖਵਿੰਦਰ ਸਿੰਘ ਬਲਬੀਰ ਸਿੰਘ, ਹੈਪੀ ਗਾਖਲ ਅਤੇ ਦਮਨਦੀਪ ਸਿੰਘ ਉਚੇਚੇ ਤੌਰ ਤੇ ਮੌਜੂਦ ਸਨ ਜਿੰਨਾਂ ਵਲੋ “ਚਾਨਣ ਕਣੀਆਂ'' ਕਿਤਾਬ ਨੂੰ ਘਰਾਂ ਦਾ ਸਿੰਥਗਾਰ ਦਸਿਆ ਗਿਆ।