ਅਮਰੀਕੀ ਰਾਸ਼ਟਰਪਤੀ ਚੋਣ : ਐਗਜ਼ਿਟ ਪੋਲ 'ਚ ਟਰੰਪ ਤੋਂ ਅੱਗੇ ਨਿਕਲੇ ਬਿਡੇਨ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕੀ ਰਾਸ਼ਟਰਪਤੀ ਚੋਣ : ਐਗਜ਼ਿਟ ਪੋਲ 'ਚ ਟਰੰਪ ਤੋਂ ਅੱਗੇ ਨਿਕਲੇ ਬਿਡੇਨ

image

ਟਰੰਪ ਨੂੰ ਮਿਲਿਆ 43.5 ਫ਼ੀ ਸਦੀ ਵੋਟਰਾਂ ਦਾ ਸਮਰਥਨ ਤੇ 51.3 ਫ਼ੀ ਸਦੀ ਵੋਟਰ ਬਿਡੇਨ ਦੇ ਪੱਖ 'ਚ

ਵਾਸ਼ਿੰਗਟਨ, 2 ਨਵੰਬਰ (ਸੁਰਿੰਦਰ ਗਿੱਲ) : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਤੋਂ ਥੋੜ੍ਹਾ ਸਮਾਂ ਪਹਿਲਾਂ ਲਗਭਗ ਤਮਾਮ ਐਗਜ਼ਿਟ ਪੋਲ ਇਸ ਬਾਰੇ ਵਿਚ ਇੱਕਮਤ ਨਹੀਂ ਹਨ ਕਿ ਰਾਸ਼ਟਰਪਤੀ ਟਰੰਪ ਦੇ ਹੱਥ ਤੋਂ ਬਾਜ਼ੀ ਨਿਕਲ ਚੁੱਕੀ ਹੈ। ਅਮਰੀਕੀ ਟੀਵੀ ਚੈਨਲ ਸੀਐਨਐਨ ਦੇ ਸਰਵੇ ਵਿਚ ਦਸਿਆ ਗਿਆ ਕਿ ਬੈਟਲਗਰਾਊਂਡ ਕਹੇ ਜਾਣ ਵਾਲੇ ਅਹਿਮ ਸੂਬਿਆਂ ਵਿਸਕੌਨਸਿਨ ਅਤੇ ਮਿਸ਼ੀਗਨ ਵਿਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਬੜਤ ਬਣਾਏ ਹੋਏ ਹਨ।
ਇਹ ਦੋਵੇਂ ਉਹ ਸੂਬੇ ਹਨ ਜਿਥੇ ਪਹਿਲਾਂ ਡੈਮੋਕਰੇਟਿਕ ਪਾਰਟੀ ਨੂੰ ਮਜ਼ਬੂਤ ਮੰਨਿਆ ਜਾਂਦਾ ਸੀ ਲੇਕਿਨ 2016 ਵਿਚ ਇਥੇ ਹੈਰਾਨੀਜਨਕ ਢੰਗ ਨਾਲ ਟਰੰਪ ਨੇ ਜਿੱਤ ਹਾਸਲ ਕਰ ਲਈ ਸੀ। ਵੱਖ ਵੱਖ ਮੀਡੀਆ ਸੰਸਥਾਨਾਂ ਅਤੇ ਥਿੰਕ ਟੈਂਕਸ ਦੀ ਸਰਵੇਖਣਾਂ ਦਾ ਔਸਤ ਪ੍ਰਕਾਸ਼ਤ ਕਰਨ ਵਾਲੀ ਵੈਬਸਾਈਟ ਰਿਅਲਕਲੀਅਰ ਪੌਲੀਟਿਕਸ ਡੌਟ ਕਾਮ ਮੁਤਾਬਕ ਕੌਮੀ ਪੱਧਰ 'ਤੇ ਟਰੰਪ ਨੂੰ 43.5 ਫ਼ੀ ਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ ਤੇ 51.3 ਫ਼ੀ ਸਦੀ ਵੋਟਰ ਬਿਡੇਨ ਦੇ ਪੱਖ ਵਿਚ ਹਨ।
ਬਿਡੇਨ ਨੂੰ 7.8 ਫ਼ੀ ਸਦੀ ਦੀ ਬੜਤ ਹਸਲ ਹੈ ਪਰ ਅਮਰੀਕਾ ਵਿਚ ਚੋਣਾਂ ਦਾ ਨਤੀਜਾ ਕੌਮੀ ਪੱਧਰ 'ਤੇ ਮਿਲੇ ਵੋਟਾਂ ਤੋਂ ਨਹੀਂ ਬਲਕਿ ਸੂਬਿਆਂ ਦੇ ਪੱਧਰ 'ਤੇ ਚੁਣੇ ਜਾਣ ਵਾਲੇ ਇਲੈਕਟੋਰਲ ਕਾਲੇਜ ਦੇ ਮੈਂਬਰਾਂ ਦੀ ਗਿਣਤੀ ਨਾਲ ਤੈਅ ਹੁੰਦਾ ਹੈ। ਹਰ ਸੂਬੇ ਤੋਂ ਇਲੈਕਟੋਰਲ ਕਾਲੇਜ ਵਿਚ ਉਨੇ ਮੈਂਬਰ ਚੁਣੇ ਜਾਂਦੇ ਹਨ ਜਿੰਨੇ ਪ੍ਰਤੀਨਿਧੀ ਉਥੇ ਅਮਰੀਕੀ ਸੰਸਦ ਦੇ ਲਈ ਉਥੇ ਚੁਣੇ ਜਾਂਦੇ ਹਨ।
ਸੰਸਦ ਦੇ ਉਪਰੀ ਸਦਨ ਸੈਨੇਟ ਵਿਚ 100 ਅਤੇ ਪ੍ਰਤੀਨਿਧੀ ਸਭਾ ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਵਿਚ 438 ਮੈਂਬਰ ਹਨ, ਯਾਨੀ ਇਲੈਕਟੋਰਲ ਕਾਲੇਜ ਦੇ ਲਈ 538 ਮੈਂਬਰ ਚੁਣੇ ਜਾਂਦੇ ਹਨ। ਇਸ ਲਈ ਪਿਛਲੀ ਵਾਰ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਕੌਮੀ ਪੱਧਰ 'ਤੇ ਟਰੰਪ ਕੋਲੋਂ ਲਗਭਗ 29 ਲੱਖ ਜ਼ਿਆਦਾ ਵੋਟ ਹਾਸਲ ਕੀਤੇ, ਫੇਰ ਵੀ ਇਲੈਕਟੋਰਲ ਕਾਲੇਜ ਵਿਚ ਉਹ ਪੱਛੜ ਗਈ ਸੀ। ਇਸ ਵਾਰ ਅਜਿਹਾ ਸਮਝਿਆ ਜਾ ਰਿਹਾ ਕਿ ਚੋਣਾਂ ਦੀ ਮੁੱਖ ਲੜਾਈ ਪੈਂਸਿਲਵੇਨਿਆ, ਫਲੋਰਿਡਾ, ਨਾਰਥ ਕੈਰੋਲਿਨਾ, ਆਯੋਵਾ, ਮਿਨੀਸੋਟਾ, ਓਹਾਇਉ, ਵਿਸਕੌਨਸਿਨ, ਟੈਕਸਾਸ ਜਿਹੇ ਬੈਟਲਗਰਾਊਂਡ ਜਾਂ ਟਾਸ ਅਪ ਕਹੇ ਜਾਣ ਵਾਲੇ ਸੂਬਿਆਂ ਵਿਚ ਹੈ।
ਰਿਅਲਕਲੀਅਰ ਪੌਲੀਟਿਕਸ ਡੌਟ ਕਾਮ ਦੇ ਹਿਸਾਬ ਨਾਲ ਇਨ੍ਹਾਂ ਸੂਬਿਆਂ ਵਿਚ ਬਿਡੇਨ ਨੂੰ ਟਰੰਪ ਦੇ ਮੁਕਾਬਲੇ ਔਸਤਨ 3.4 ਪ੍ਰਤੀਸ਼ਤ ਵੋਟਾਂ ਦੀ ਬੜਤ ਹੈ। ਪਰ ਲਗਭਗ ਅਜਿਹੇ ਹੀ ਅਨੁਮਾਨ ਚਾਰ ਸਾਲ ਪਹਿਲਾਂ ਵੀ ਲਾਏ ਗਏ ਸੀ। ਤਦ ਉਨ੍ਹਾਂ ਨੂੰ ਟਿੱਚ ਦੱਸਦੇ ਹੋਏ ਟਰੰਪ ਨੇ ਜਿੱਤ ਹਾਸਲ ਕਰ ਲਈ ਸੀ।
ਇਸ ਲਈ ਇਸ ਵਾਰ ਓਪੀਨਿਅਨ ਪੋਲਸ ਨੂੰ ਸਿਆਸੀ ਦਾਇਰੇ ਵਿਚ ਚੌਕਸ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਅਨਿਸ਼ਚਿਤ ਚੋਣਾਂ ਦਾ ਅਨੁਮਾਨ ਲਾਉਣ ਵਾਲੇ ਦੋ ਜਾਣਕਾਰ ਐਰੀ ਕੈਪਟੇਅਨ ਅਤੇ ਰਾਬਰਟ ਕੇਹਲੀ ਨੇ Îਇਹ ਕਹਿ ਕੇ ਸਸਪੈਂਸ ਹੋਰ ਵਧਾ ਦਿਤਾ ਕਿ ਤਮਾਮ ਓਪੀਨਿਅਨ ਪੋਲ ਟਰੰਪ ਦੇ ਸਮਰਥਨ ਆਧਾਰ ਦਾ ਗ਼ਲਤ ਅੰਦਾਜ਼ਾ ਲਗਾ ਰਹੇ ਹਨ।