ਕੈਪਟਨ ਦੇ ਅਸਤੀਫ਼ੇ ਬਾਅਦ ਹਰੀਸ਼ ਚੌਧਰੀ ਨੇ ਕਾਂਗਰਸੀ ਵਿਧਾਇਕਾਂ ਨਾਲ ਕੀਤੀ ਲੰਮੀ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਦੇ ਅਸਤੀਫ਼ੇ ਬਾਅਦ ਹਰੀਸ਼ ਚੌਧਰੀ ਨੇ ਕਾਂਗਰਸੀ ਵਿਧਾਇਕਾਂ ਨਾਲ ਕੀਤੀ ਲੰਮੀ ਮੀਟਿੰਗ

image

ਸਿੱਧੂ ਦਾ ਦਾਅਵਾ, ਪਾਰਟੀ ’ਚ ਸੱਭ ਕੁੱਝ ਠੀਕ

ਚੰਡੀਗੜ੍ਹ, 2 ਨਵੰਬਰ (ਭੁੱਲਰ) : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਪੰਜਾਬ ਭਵਨ ’ਚ ਸੂਬੇ ਦੇ ਕਾਂਗਰਸੀ ਵਿਧਾਇਕਾਂ ਨਾਲ 3 ਘੰਟੇ ਲੰਮੀ ਮੀਟਿੰਗ ਕੀਤੀ। ਇਹ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਬਾਅਦ ਹੋਈ ਹੈ, ਜਿਸ ਕਰ ਕੇ ਇਸ ਦੀ ਕਾਫ਼ੀ ਅਹਿਮੀਅਤ ਹੈ। ਇਸ ਮੀਟਿੰਗ ’ਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਹਾਰੇ ਹੋਏ ਉਮੀਦਵਾਰ ਵੀ ਸੱਦੇ ਗਏ ਸਨ। 
ਇਸ ਮੀਟਿੰਗ ’ਚ ਮੰਤਰੀਆਂ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਜ਼ਿਆਦਾ ਵਿਧਾਇਕਾਂ ਦਾ ਕਹਿਣਾ ਸੀ ਕਿ 2022 ਦੀ ਰਣਨੀਤੀ ਤੇ ਪਾਰਟੀ ਮਾਮਲਿਆਂ ’ਤੇ ਮੀਟਿੰਗ ਹੋਈ। ਕੈਪਟਨ ਬਾਰੇ ਕਿਸੇ ਚਰਚਾ ਤੋਂ ਇਨਕਾਰ ਕੀਤਾ।  
ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਸੱਭ ਕੁੱਝ ਠੀਕ ਠਾਕ ਹੈ। ਹਰੀਸ਼ ਚੌਧਰੀ ਨੇ ਕੈਪਟਨ ਦੇ ਅਸਤੀਫ਼ੇ ’ਤੇ ਸੰਖੇਪ ਪ੍ਰਤੀਕਿਰਿਆ ’ਚ ਕਿਹਾ ਕਿ ਉਹ ਪੰਜਾਬ ਦੀ ਭਲਾਈ ਲਈ ਕੰਮ ਕਰਨ। ਉਨ੍ਹਾਂ ਦਾਅਵਾ ਕੀਤਾ ਕਿ 2022 ’ਚ ਪਹਿਲਾਂ ਨਾਲੋਂ ਵੀ ਵਧ ਵਿਧਾਇਕ ਜਿਤਾਉਣ ਦਾ ਟੀਚਾ ਹੈ ਅਤੇ ਮੁੜ ਸਰਕਾਰ ਬਣਾਈ ਜਾਵੇਗੀ। ਸੱਭ ਇਕਜੁਟ ਹੋ ਕੇ ਲੜਾਈ ਲੜਨਗੇ।