ਰਖਿਆ ਮੰਤਰਾਲੇ ਨੇ 7,965 ਕਰੋੋੜ ਰੁਪਏ ਦੇ ਹਥਿਆਰਾਂ ਅਤੇ ਫ਼ੌਜੀ ਉਪਕਰਨਾਂ ਦੀ ਖ਼ਰੀਦ ਨੂੰ ਦਿਤੀ ਮਨਜ਼ੂਰੀ

ਏਜੰਸੀ

ਖ਼ਬਰਾਂ, ਪੰਜਾਬ

ਰਖਿਆ ਮੰਤਰਾਲੇ ਨੇ 7,965 ਕਰੋੋੜ ਰੁਪਏ ਦੇ ਹਥਿਆਰਾਂ ਅਤੇ ਫ਼ੌਜੀ ਉਪਕਰਨਾਂ ਦੀ ਖ਼ਰੀਦ ਨੂੰ ਦਿਤੀ ਮਨਜ਼ੂਰੀ

IMAGE

ਨਵੀਂ ਦਿੱਲੀ, 2 ਨਵੰਬਰ : ਰਖਿਆ ਮੰਤਰਾਲੇ ਨੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਤੋਂ 12 ਹੈਲੀਕਾਪਟਰਾਂ ਅਤੇ ਫ਼ੌਜੀ ਉਪਕਰਨਾਂ ਦੀ ਖ਼ਰੀਦ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿਤੀ। ਇਸ ਮਾਮਲੇ ’ਤੇ ਮੰਤਰਾਲੇ ਦੀ ਫ਼ੈਸਲੇ ਲੈਣ ਵਾਲੀ ਸਰਬਉਚ ਸੰਸਥਾ ਰਖਿਆ ਪਾ੍ਰਪਤੀ ਪ੍ਰੀਸ਼ਦ (ਡੀਏਸੀ) ਦੀ ਬੈਠਕ ’ਚ ਖ਼ਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ ਦਿਤੀ ਗਈ। ਮੰਤਰਾਲੇ ਦੇ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਡੀਏਸੀ ਨੇ 12 ਲਾਈਟ ਯੂਟੀਲਿਟੀ ਹੈਲੀਕਾਪਟਰ ਖ਼੍ਰੀਦਣ ਦੇ ਪ੍ਰਸਤਾਵ ਦੇ ਇਲਾਵਾ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਤੋਂ Çਲੰਕਸ ਯੂ2 ਨੇਵਲ ਗਨਫ਼ਾਇਰ ਕੰਟਰੋਲ ਸਿਸਟਮ ਦੀ ਖ਼ਰੀਦ ਨੂੰ ਮਨਜ਼ੂਰੀ ਦਿਤੀ, ਜੋ ਸਮੁੰਦਰੀ ਫ਼ੌਜ ਦੇ ਜੰਗੀ ਜਹਾਜ਼ਾਂ ਦੀ ਨਿਗਰਾਨੀ ਅਤੇ ਸੰਚਾਲਨ ਸਮਰੱਥਾਵਾਂ ਵਧਾਏਗਾ। 
  ਡੀਏਸੀ ਨੇ ਮੰਗਲਵਾਰ ਨੂੰ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਵਲੋਂ ਡੋਰਨੀਅਰ ਜਹਾਜ਼ ਦੇ ਅੱਪਗ੍ਰੇਡਸ਼ਨ ਨੂੰ ਵੀ ਮਨਜ਼ੂਰੀ ਦੇ ਦਿਤੀ, ਜਿਸ ਦਾ ਮਕਸਦ ਜਲ ਸੈਲਾ ਦੀ ਸਮੁੰਦਰੀ ਖੋਜ ਅਤੇ ਤਟਵਰਤੀ ਨਿਗਰਾਨੀ ਸਮਰੱਥਾ ਵਧਾਉਣਾ ਹੈ। 
  ਬਿਆਨ ਵਿਚ ਕਿਹਾ ਗਿਆ, ‘‘ਰਖਿਆ ਪ੍ਰਾਪਤੀ ਪ੍ਰੀਸ਼ਦ (ਡੀਏਸੀ) ਨੇ 2 ਨਵੰਬਰ, 2021 ਨੂੰ ਰਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਹੋਈ ਅਪਣੀ ਬੈਠਕ ’ਚ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਅਤੇ ਸੰਚਲਾਨ ਸਬੰਧੀ ਜ਼ਰੂਰਤਾਂ ਲਈ 7,965 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿਤੀ।’’ ਬਿਆਨ ਮੁਤਾਬਕ ਇਹ ਸਾਰੇ ਪ੍ਰਸਤਾਵ ‘ਮੇਕ ਇਨ ਇੰਡੀਆ’ ਦੇ ਤਹਿਤ ਮਨਜ਼ੂਰ ਕੀਤੇ ਗਏ ਹਨ।     (ਏਜੰਸੀ)