ਕੈਦੀ ਦੀ ਪਿੱਠ 'ਤੇ ਅੱਤਵਾਦੀ ਲਿਖਣ ਦਾ ਮਾਮਲਾ ਉਪ ਮੁੱਖ ਮੰਤਰੀ ਵੱਲੋਂ ਡੂੰਘਾਈ ਨਾਲ ਜਾਂਚ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਤੱਕ ਪੜਤਾਲ ਲਈ ਜਾਂਚ ਦੇ ਆਦੇਸ਼ ਦਿੱਤੇ ਹਨ।

Deputy CM orders probe into Barnala jail inmate incident

ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਰਨਾਲਾ ਜੇਲ੍ਹ ਦੇ ਕੈਦੀ ਨਾਲ ਵਾਪਰੀ ਘਟਨਾ ਦੀ ਡੂੰਘਾਈ ਤੱਕ ਪੜਤਾਲ ਲਈ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਕੈਦੀ ਕਰਮਜੀਤ ਸਿੰਘ ਵੱਲੋਂ ਮਾਨਸਾ ਵਿਖੇ ਪੇਸ਼ੀ ਦੌਰਾਨ ਜੇਲ੍ਹ ਸਟਾਫ ਉਤੇ ਕਥਿਤ ਤੌਰ ਉਤੇ ਉਸ ਦੇ ਸਰੀਰ ਉੱਪਰ ਅਪੱਤੀਜਨਕ ਸ਼ਬਦ ਲਿਖੇ ਹੋਣ ਦੇ ਦੋਸ਼ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਸ. ਰੰਧਾਵਾ ਜਿਨ੍ਹਾਂ ਕੋਲ ਜੇਲ੍ਹ ਵਿਭਾਗ ਵੀ ਹੈ, ਨੇ ਏ.ਡੀ.ਜੀ.ਪੀ. (ਜੇਲ੍ਹਾਂ) ਨੂੰ ਇਸ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਨ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੈਦੀ ਦਾ ਮੈਡੀਕਲ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਏ.ਡੀ.ਜੀ.ਪੀ. (ਜੇਲ੍ਹਾਂ) ਪੀ ਕੇ ਸਿਨਹਾ ਨੇ ਅੱਗੇ ਦੱਸਿਆ ਕਿ ਡੀ.ਆਈ.ਜੀ. ਫ਼ਿਰੋਜ਼ਪੁਰ ਸਰਕਲ ਤਜਿੰਦਰ ਸਿੰਘ ਮੌੜ ਨੂੰ ਇਸ ਮਾਮਲੇ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ ਜੋ ਭਲਕੇ ਇਕ ਪੁਲਿਸ ਅਫਸਰ ਨੂੰ ਲੈ ਕੇ ਮੌਕੇ ਉਤੇ ਜਾ ਕੇ ਜਾਂਚ ਕਰਨਗੇ।